ਮਾਤਾ ਵੈਸ਼ਨੋ ਦੇਵੀ ਦਾ 35 ਵਾਂ ਸਲਾਨਾ ਜਾਗਰਣ ਕਰਵਾਇਆ ਗਿਆ
ਹੁਸ਼ਿਆਰਪੁਰ- ਮੰਦਰ ਮਾਤਾ ਵੈਸ਼ਨੋ ਦੇਵੀ ਦੀਪ ਕਲੋਨੀ ਗੜ੍ਹਸ਼ੰਕਰ ਵਿਖੇ ਮਹਾਮਾਈ ਦਾ 35ਵਾਂ ਸਾਲਾਨਾ ਜਾਗਰਣ ਪ੍ਰਧਾਨ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਬਲਰਾਜ ਬਿਲਗਾ ਅਤੇ ਪ੍ਰਵੀਨ ਅਰੋੜਾ ਨੇ ਭਜਨ ਗਾਏ ਅਤੇ ਮਹਾਮਾਈ ਦਾ ਗੁਣਗਾਨ ਕੀਤਾ|

ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਰਵਿੰਦਰ ਡਾਲਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਏ। ਰਵਿੰਦਰ ਡਾਲਵੀ ਨੇ ਮੰਦਰ ਮਾਤਾ ਵੈਸ਼ਨੋ ਦੇਵੀ ਕਮੇਟੀ ਵੱਲੋਂ ਕਰਵਾਏ ਗਏ 35ਵੇਂ ਜਾਗਰਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਸਦਭਾਵਨਾ ਦਾ ਪ੍ਰਤੀਕ ਹਨ।
ਇਸ ਮੌਕੇ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਪ੍ਰਧਾਨ, ਪੰਕਜ ਕਪਿਲ, ਹਰਪ੍ਰੀਤ ਸਿੰਘ ਨਗਰ ਕੌਂਸਲਰ, ਬਲਵਿੰਦਰ ਬਿੱਟੂ, ਅਸ਼ੋਕ ਕੁਮਾਰ ਨਾਨੋਵਾਲ, ਪ੍ਰਣਵ ਕ੍ਰਿਪਾਲ, ਦੀਪਕ ਕੁਮਾਰ ਰਾਜੂ, ਅਮਰਜੀਤ ਸ਼ਰਮਾ, ਰੋਹਿਤ ਵਰਮਾ, ਜੈ ਰਾਣਾ, ਮਨਜੀਤ ਭਵਾਨੀਪੁਰ, ਭਾਵਨਾ ਕ੍ਰਿਪਾਲ ਨਗਰ ਕੌਂਸਲਰ, ਬਲਰਾਮ ਨਈਅਰ, ਰੋਹਿਤ ਪੋਸੀ, ਆਦਿ ਹਾਜ਼ਰ ਸਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮੰਦਰ ਕਮੇਟੀ ਵੱਲੋਂ ਜਾਗਰਣ ਅਤੇ ਲੰਗਰ ਦਾ ਪ੍ਰਬੰਧ ਖੁੱਲ੍ਹੀ ਜਗ੍ਹਾ 'ਤੇ ਕੀਤਾ ਗਿਆ ਸੀ, ਪਰ ਤੇਜ਼ ਹਨੇਰੀ ਕਾਰਨ ਪੰਡਾਲ ਅਤੇ ਤੰਬੂ ਉੱਡ ਗਏ, ਜਿਸ ਕਾਰਨ ਮੰਦਰ ਦੇ ਅਹਾਤੇ ਵਿੱਚ ਦੁਬਾਰਾ ਜਾਗਰਣ ਦਾ ਆਯੋਜਨ ਕੀਤਾ ਗਿਆ।