ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ 4 ਰੋਜ਼ਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ

ਹੁਸ਼ਿਆਰਪੁਰ- ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਨਡਾਲੋਂ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਦੀਪ ਸਿੰਘ ਜੀ, ਘੱਲੂਘਾਰਾ ਦਿਵਸ ਤੇ ਪੰਥ ਦੇ ਸਮੂਹ ਸਿੰਘ- ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾ ਰਹੇ 4 ਰੋਜ਼ਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਸਮਾਗਮ ਨੂੰ ਸੁੱਚਜੇ ਅਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਸਮੂਹ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। 
ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਾਬਾ ਗੁਰਮੀਤ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ 29 ਮਈ ਨੂੰ ਨਾਮ ਸਿਮਰਨ ਅਖੰਡ ਜਾਪ ਆਰੰਭ ਹੋਣਗੇ, ਜਿਸਦੇ ਭੋਗ 31 ਮਈ ਨੂੰ ਪਾਏ ਜਾਣਗੇ, 30 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ| ਜਿਸਦੇ ਭੋਗ 1 ਜੂਨ ਨੂੰ ਪਾਏ ਜਾਣਗੇ। ਉਪਰੰਤ ਢਾਡੀ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ, ਕਵੀਸ਼ਰ ਗਿਆਨੀ ਗੁਰਕੀਰਤ ਸਿੰਘ ਡਬਲ ਐਮ. ਏ., ਭਾਈ ਰਣਜੋਧ ਸਿੰਘ ਜੀ ਨਡਾਲੋਂ, ਬਾਬਾ ਜਸਪਾਲ ਸਿੰਘ ਨੈਕੀ ਵਾਲੇ, ਭਾਈ ਸੁਖਦੇਵ ਸਿੰਘ ਜੀ ਨਡਾਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ l
 ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ, ਜਥੇਦਾਰ ਜਸਬੀਰ ਸਿੰਘ ਭੱਟੀ, ਭਾਈ ਲਖਵਿੰਦਰ ਸਿੰਘ ਬਿੰਦਾ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਭਾਈ ਅਕਾਸ਼ਦੀਪ ਸਿੰਘ ਬਾਸਰਕੇ ਗਿੱਲਾਂ, ਭਾਈ ਜਰਨੈਲ ਸਿੰਘ ਨਡਾਲੋਂ, ਧਰਮਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਰਾਣਾ ਅਜਨੋਹਾ, ਬਲਜਿੰਦਰ ਸਿੰਘ ਪੰਜੋੜ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਨਰੂੜ, ਮਨਜੀਤ ਸਿੰਘ ਰਣਧੀਰਗੜ, ਮਾਸਟਰ ਇਕਬਾਲ ਸਿੰਘ ਅਜਨੋਹਾ, ਤਰਲੋਚਨ ਸਿੰਘ ਟੋਡਰਪੁਰ, ਕ੍ਰਿਪਾਲ ਸਿੰਘ ਅਜਨੋਹਾ, ਸੰਤੋਖ ਸਿੰਘ ਪਾਂਸ਼ਟਾ, ਮਾ. ਰਸ਼ਪਾਲ ਸਿੰਘ ਜਲਵੇਹੜਾ, ਬਲਵੀਰ ਸਿੰਘ ਨਡਾਲੋਂ, ਸਰਵਿੰਦਰ ਸਿੰਘ ਠੀਂਡਾ, ਮਲਕੀਅਤ ਸਿੰਘ ਲਾਲਪੁਰ, ਮਨਜੀਤ ਸਿੰਘ ਲਾਲਪੁਰ, ਅਮਰ ਹੀਰਾ, ਰਾਘਵ, ਸੁਖਜੀਤ ਕਾਲਰਾ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ ਪੰਜੌੜ, ਪਰਮਜੀਤ ਸਿੰਘ ਪੰਜੌੜ, ਸੁੱਖਵਿੰਦਰ ਸਿੰਘ ਅਜਨੋਹਾ ਆਦਿ ਹਾਜ਼ਰ ਸਨ।