ਕੋਮਲ ਪ੍ਰੀਤ ਕੌਰ, ਸੁਖਜੋਤ ਕੌਰ ਅਤੇ ਸ਼ਾਨਿਆ ਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਗੜ੍ਹਸ਼ੰਕਰ, 25 ਮਈ- ਗੁਰਸੇਵਾ ਗਰੁੱਪ ਆਫ ਕਾਲਜ ਤੋਂ ਅਧੀਨ ਚਲਦੇ ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪਨਾਮ ਦੇ ਐਨਸੀਆਰਟੀ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ।
ਗੜ੍ਹਸ਼ੰਕਰ, 25 ਮਈ- ਗੁਰਸੇਵਾ ਗਰੁੱਪ ਆਫ ਕਾਲਜ ਤੋਂ ਅਧੀਨ ਚਲਦੇ ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪਨਾਮ ਦੇ ਐਨਸੀਆਰਟੀ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ।
ਮੈਨੇਜਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਪੁੱਤਰੀ ਰਾਮਦਾਸ ਨੇ 97 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਦੇ ਨਾਲ ਹੀ ਸੁਖਜੀਤ ਕੌਰ ਪੁੱਤਰੀ ਰੇਸ਼ਮ ਸਿੰਘ ਨੇ 94 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਾਨਿਆ ਪੁਰੀ ਪੁੱਤਰੀ ਰਮਨਪੁਰੀ ਨੇ 93 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਗੁਰਸੇਵਾ ਗਰੁੱਪ ਆਫ ਕਾਲਜ਼ ਦੇ ਪ੍ਰਧਾਨ ਡਾਕਟਰ ਜੰਗ ਬਹਾਦਰ ਸਿੰਘ ਰਾਏ ਅਤੇ ਡਾਇਰੈਕਟਰ ਦਵਿੰਦਰ ਕੌਰ ਰਾਏ, ਡਿਪਟੀ ਡਾਇਰੈਕਟਰ ਮਿਸ ਕੀਰਨ ਬਾਲਾ, ਪ੍ਰਿੰਸੀਪਲ ਕੇਵਲ ਕ੍ਰਿਸ਼ਨ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਿਿਦਆਰਥਣਾ ਦੀ ਵਧਾਈ ਦਿੱਤੀ।