ਕੁਟੀਆ 108 ਸੰਤ ਬਾਬਾ ਧਿਆਨ ਦਾਸ ਧੂਣੇ ਵਾਲੇ ਵਿਖੇ 41 ਦਿਨਾਂ ਧੂਣੀ ਤਪੱਸਿਆ ਨਿਰਵਿਘਨ ਜਾਰੀ: ਮਹੰਤ ਹਰੀ ਦਾਸ
ਹੁਸ਼ਿਆਰਪੁਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥੀ 41 ਰੋਜ਼ਾ ਧੂਣੀ ਤਪੱਸਿਆ ਕੁਟੀਆ 108, ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਗਊਸ਼ਾਲਾ, ਲਗੇਰੀ ਰੋਡ, ਮਾਹਿਲਪੁਰ ਵਿਖੇ ਜਾਰੀ ਹੈ। ਇਹ ਤਪੱਸਿਆ ਮਹੰਤ ਹਰੀ ਦਾਸ ਜੀ ਦੇ ਪਿਆਰੇ ਚੇਲੇ ਸੰਤ ਸਰਵੇਸ਼ਵਰ ਦਾਸ ਜੀ ਅਤੇ ਸੰਤ ਰਾਮੇਸ਼ਵਰ ਦਾਸ ਜੀ ਆਪਣੇ ਗੁਰੂ ਹਰੀ ਦਾਸ ਜੀ ਦੀ ਰਹਿਨੁਮਾਈ ਹੇਠ ਬ੍ਰਹਮਲੀਨ ਸੰਤ ਚਰਨ ਦਾਸ ਜੀ ਦੀ ਕਿਰਪਾ ਨਾਲ ਕਰ ਰਹੇ ਹਨ।

ਇਸ 41 ਦਿਨਾਂ ਦੀ ਤਪੱਸਿਆ ਦੀ ਸਮਾਪਤੀ 'ਤੇ, 8 ਜੂਨ ਨੂੰ ਹਵਨ ਯੱਗ ਕੀਤਾ ਜਾਵੇਗਾ ਅਤੇ ਸਾਲਾਨਾ ਸਮਾਗਮ ਨੂੰ ਸਮਰਪਿਤ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ 9 ਜੂਨ ਨੂੰ ਆਰੰਭ ਕੀਤੇ ਜਾਣਗੇ ਅਤੇ 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ, ਸੰਤ ਸਮਾਗਮ ਹੋਵੇਗਾ। ਜਿਸ ਵਿੱਚ ਸੰਤ ਅਤੇ ਮਹਾਂਪੁਰਖ ਪਹੁੰਚ ਕੇ ਸੰਗਤ ਨੂੰ ਪ੍ਰਵਚਨ ਕਰਨਗੇ ਅਤੇ ਗੁਰਬਾਣੀ ਕੀਰਤਨ ਹੋਵੇਗਾ।
ਇਸ ਮੌਕੇ 'ਤੇ, ਸੰਗਤ ਨੂੰ ਭੰਡਾਰਾ ਅਤੁੱਟ ਵਰਤਾਇਆ ਇਸ ਮੌਕੇ ਸੰਤ ਬਲਜੀਤ ਦਾਸ ਅਤੇ ਕੁਟੀਆ ਦੀਆਂ ਹੋਰ ਸੰਗਤਾਂ ਮੌਜੂਦ ਸਨ।