ਵੱਖ ਵੱਖ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦਾ ਆਰੋਪੀ ਪੁਲਿਸ ਮੁਕਾਬਲੇ ਵਿੱਚ ਹੋਇਆ ਜ਼ਖਮੀ

ਹੁਸ਼ਿਆਰਪੁਰ- ਅਜਨੋਹਾ ਪਿੰਡ ਦੇ ਪੂਲ ਨੇੜੇ, ਬਿਸਤ ਦੋਆਬਾ ਨਹਿਰ ਦੇ ਕੰਢੇ ਮੱਕੀ ਦੇ ਖੇਤਾਂ ਵਿੱਚ ਪੁਲਿਸ ਨਾਲ ਮੁਕਾਬਲੇ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਿਲ ਆਰੋਪੀ ਜ਼ਖਮੀ ਹੋ ਗਿਆ। ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਐਸ ਐਸ ਪੀ ਸੰਦੀਪ ਕੁਮਾਰ ਮਲਿਕ, ਐਸ ਪੀ ਡੀ ਡਾ. ਮੁਕੇਸ਼ ਕੁਮਾਰ, ਡੀ ਐਸ ਪੀ ਚਬੇਵਾਲ ਪਰਮਿੰਦਰ ਸਿੰਘ, ਥਾਣਾ ਪ੍ਰਭਾਰੀ ਇੰਸਪੈਕਟਰ ਬਲਜੀਤ ਸਿੰਘ ਹੁੰਦਲ, ਥਾਣਾ ਪ੍ਰਭਾਰੀ ਮਾਹਿਲਪੁਰ ਪਲਵਿੰਦਰਪਾਲਜੀਤ ਸਿੰਘ, ਪੁਲਿਸ ਚੌਕੀ ਇੰਚਾਰਜ ਦਿਲਬਾਗ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ।

ਐਸ ਐਸ ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਮੌਕੇ 'ਤੇ ਦੱਸਿਆ ਕਿ ਜ਼ਖਮੀ ਆਰੋਪੀ ਸਰਬਜੀਤ ਉਰਫ਼ ਪਾਵਾ ਨਿਵਾਸੀ ਅਜਨੋਹਾ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਅੱਜ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾਕੇ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਸਰਬਜੀਤ ਉਰਫ਼ ਪਾਵਾ ਇਲਾਕੇ ਵਿੱਚ ਮੌਜੂਦ ਹੈ। 
ਜਿਵੇਂ ਹੀ ਪੁਲਿਸ ਨੂੰ ਪਤਾ ਲੱਗਾ, ਉਨ੍ਹਾਂ ਨੇ ਨਾਕਾਬੰਦੀ ਕਰ ਦਿੱਤੀ। ਜਦੋਂ ਉਹ ਇਲਾਕੇ ਵਿੱਚ ਆਇਆ ਅਤੇ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ 'ਤੇ ਗੋਲੀ ਚਲਾਦੀ। ਜਦ ਪੁਲਿਸ ਵਲੋਂ ਹਵਾਈ ਫਾਇਰ ਕੀਤਾ ਗਿਆ, ਤਾਂ ਉਸਨੇ ਮੁੜ ਦੂਜੀ ਗੋਲੀ ਚਲਾਈ। ਇਸ ਉੱਤੇ ਪੁਲਿਸ ਪਾਰਟੀ ਨੇ ਜਵਾਬੀ ਗੋਲੀ ਚਲਾਈ ਜੋ ਉਸਦੇ ਪੈਰ 'ਚ ਲੱਗੀ।
ਉਸਨੂੰ ਇਲਾਜ ਲਈ  ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ। ਸਿਹਤ ਠੀਕ ਹੋਣ ਉਪਰੰਤ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਐਸ ਐਸ ਪੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਦੋ ਖੋਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।