ਮਕੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਨੀਮਾਜਰਾ ਵਿੱਚ ਦਿੱਤਾ ਗਿਆ ਧਰਨਾ ਪ੍ਰਸ਼ਾਸ਼ਨ ਕੋਲੋਂ ਕੀਤੀ ਗਈ ਮੰਗ ਕਿ ਉਹਨਾਂ ਦੀ ਰੋਟੀ ਰੋਜੀ ਨਾ ਖੋਹੀ ਜਾਵੇ

ਚੰਡੀਗੜ- ਪੰਜਾਬ, ਹਰਿਆਣਾ ਅਤੇ ਹਿਮਾਚਲ ਸਮੇਤ ਚੰਡੀਗੜ ਦੀ ਸੱਭ ਤੋਂ ਵੱਡੀ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਨੀਮਾਜਰਾ ਵਿੱਚ ਚੰਡੀਗੜ ਨਗਰ ਨਿਗਮ ਵਿਰੁੱਧ ਰੋਸ਼ ਪਰਦਰਸ਼ਨ ਕੀਤਾ ਗਿਆ ਕੁਝ ਦਿਨ ਪਹਿਲੇ ਚੰਡੀਗੜ ਪ੍ਰਸ਼ਾਸ਼ਨ ਵੱਲੋਂ ਮਨੀਮਾਜਰਾ ਵਿੱਚ ਦੁਕਾਨਾਂ ਬੰਦ ਕਰਾ ਦਿੱਤੀਆਂ ਗਈਆਂ ਸਨ

ਧਰਨੇ ਉੱਤੇ ਬੈਠਿਆ ਮਕੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਘੇਲ ਸਿੰਘ ਨੇ ਦੱਸਿਆ ਕਈ ਸਾਲਾਂ ਤੋਂ ਇਸ ਮਾਰਕੀਟ ਵਿੱਚ ਬੈਠੇ ਹਾਂ ਇਥੇ ਕੰਮਕਾਰ ਕਰਕੇ ਆਪਣੇ ਪਰਿਵਾਰ  ਦਾ ਪਾਲਣ ਪੋਸ਼ਣ ਕਰ ਰਹੇ ਹਾਂ
ਪ੍ਰਸ਼ਾਸ਼ਨ ਵੱਲੋਂ ਹੁਣ ਇਹਨਾਂ ਦੀਆਂ ਦੁਕਾਨਾਂ   ਚੁਕ ਦਿਤੀਆਂ ਗਈਆਂ ਹਨ ਕਿਉਂਕਿ ਹੁਣ ਕਈ ਜਗ਼੍ਹਾ ਉੱਤੇ ਦੁਕਾਨਾਂ ਦੇ ਅੱਗੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਸਨ ਜਿਸ ਕਰਕੇ ਪੂਰੇ ਮਨੀਮਾਜਰਾ ਵਿੱਚ ਲੰਬੀਆਂ ਲ਼ੰਬੀਆ ਲਾਇਨਾਂ ਲਗਕੇ ਆਵਾਜਾਈ ਰੁਕ ਜਾਂਦੀ ਸੀ ਜਿਸ ਕਰਕੇ ਪਰਸ਼ਾਸ਼ਨ ਨੂੰ ਇਹ ਕਦਮ ਚੁੱਕਣਾ ਪਿਆ ਸੀ ਕਈ ਦਿਨਾਂ ਤੋਂ ਕੰਮ ਬੰਦ ਪਿਆ ਹੈ|
 ਪ੍ਰਧਾਨ ਬਘੇਲ ਸਿੰਘ ਨੇ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਬੈਠੇ ਬੰਦਿਆਂ ਨੂੰ ਨਾ ਉਜਾੜਿਆ ਜਾਏ ਉਹਨਾਂ ਦੀ ਰਜਿਸਟਰੇਸ਼ਨ ਕਰਕੇ ਉਹਨਾਂ ਤੋਂ ਜਾਇਜ ਫੀਸ ਜਮ੍ਹਾ ਕਰਵਾਈ ਜਾਵੇ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਅਤੇ ਉਹਨਾਂ ਦੀ ਰੋਟੀ ਰੋਜੀ ਨਾ ਖੋਹੀ ਜਾਵੇ