
ਪੇਕ ਵੱਲੋਂ ਪੀਐਫਐਮਐਸ ਦੇ ਸੀਐਨਏ ਮੋਡੀਊਲ 'ਤੇ ਟਰੇਨਿੰਗ ਸੈਸ਼ਨ, ਵਿੱਤੀ ਪਾਰਦਰਸ਼ਤਾ ਅਤੇ ਪ੍ਰਸ਼ਾਸਨ ਨੂੰ ਮਿਲੇਗੀ ਮਜ਼ਬੂਤੀ
ਚੰਡੀਗੜ੍ਹ, 23 ਮਈ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਅੱਜ ਇੱਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜੋ ਕਿ ਪਬਲਿਕ ਫਾਇਨੈਂਸ ਮੈਨੇਜਮੈਂਟ ਸਿਸਟਮ (ਪੀਐਫਐਮਐਸ), ਡਿਪਾਰਟਮੈਂਟ ਆਫ ਐਕ੍ਸਪੇਂਦੀਚਰ, ਕੰਟਰੋਲਰ ਜਨਰਲ ਆਫ਼ ਅਕਾਊਂਟਸ, ਵਿਤ ਮੰਤਰਾਲਾ, ਭਾਰਤ ਸਰਕਾਰ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ।
ਚੰਡੀਗੜ੍ਹ, 23 ਮਈ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਅੱਜ ਇੱਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜੋ ਕਿ ਪਬਲਿਕ ਫਾਇਨੈਂਸ ਮੈਨੇਜਮੈਂਟ ਸਿਸਟਮ (ਪੀਐਫਐਮਐਸ), ਡਿਪਾਰਟਮੈਂਟ ਆਫ ਐਕ੍ਸਪੇਂਦੀਚਰ, ਕੰਟਰੋਲਰ ਜਨਰਲ ਆਫ਼ ਅਕਾਊਂਟਸ, ਵਿਤ ਮੰਤਰਾਲਾ, ਭਾਰਤ ਸਰਕਾਰ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ।
ਇਹ ਸੈਸ਼ਨ ਮਿਸਟਰ ਨਰਿੰਦਰ ਸਿੰਘ, ਟਰੇਨਿੰਗ ਅਫ਼ਸਰ, ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਨੇ ਪੀਐਫਐਮਐਸ ਦੇ ਤਹਿਤ ਸੈਂਟਰਲ ਨੋਡਲ ਅਕਾਊਂਟ (ਸੀਐਨਏ) ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੀਐਫਐਮਐਸ ਇੱਕ ਵੈੱਬ ਆਧਾਰਤ ਔਨਲਾਈਨ ਪ੍ਰਣਾਲੀ ਹੈ, ਜਿਸਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਹੇਠ ਫੰਡਾਂ ਦੇ ਜਾਰੀ ਹੋਣ ਅਤੇ ਉਨ੍ਹਾਂ ਦੀ ਵਰਤੋਂ 'ਤੇ ਨਜ਼ਰ ਰੱਖਣ ਲਈ ਤਿਆਰ ਕੀਤਾ ਗਿਆ ਹੈ।
ਇਸ ਟਰੇਨਿੰਗ ਦਾ ਮੁੱਖ ਧਿਆਨ ਸੀਐਨਏ ਮੋਡੀਊਲ 'ਤੇ ਸੀ, ਜੋ ਕਿ ਕੇਂਦਰੀ ਖੇਤਰ ਦੀਆਂ ਸਕੀਮਾਂ (ਸੈਂਟਰਲ ਸੈਕਟਰ ਸਕੀਮਸ) ਹੇਠ ਫੰਡ ਜਾਰੀ ਕਰਨ, ਵੰਡਣ ਅਤੇ ਨਿਗਰਾਨੀ ਕਰਨ ਦੀ ਇਕ ਨਵੀਨਤਮ ਪ੍ਰਕਿਰਿਆ ਹੈ। ਇਸ ਢਾਂਚੇ ਹੇਠ ਹਰ ਸਕੀਮ ਲਈ ਇੱਕ ਨਿਰਧਾਰਤ ਸੈਂਟਰਲ ਨੋਡਲ ਏਜੰਸੀ (ਸੀਐਨਏ) ਹੁੰਦੀ ਹੈ, ਜੋ ਕਿ ਕਿਸੇ ਸ਼ੈਡਿਊਲਡ ਵਪਾਰਕ ਬੈਂਕ ਵਿੱਚ ਇੱਕ ਸੀਐਨਏ ਅਕਾਊਂਟ ਖੋਲ੍ਹਦੀ ਹੈ। ਇਹ ਅਕਾਊਂਟ ਇਸ ਸਕੀਮ ਨਾਲ ਸੰਬੰਧਤ ਸਾਰੇ ਲੈਣ-ਦੇਣ ਲਈ ਵਰਤਿਆ ਜਾਂਦਾ ਹੈ ਅਤੇ ਇਹ ਯਕੀਨੀ ਬਣਾਉਣਾ ਕਿ ਫੰਡ ਢੰਗ ਨਾਲ ਅਤੇ ਸਮੇਂ ਸਿਰ ਵਰਤੇ ਜਾਣ, ਸੀਐਨਏ ਦੀ ਜ਼ਿੰਮੇਵਾਰੀ ਹੁੰਦੀ ਹੈ।
ਪੀਐਫਐ ਮਐਸਨਾ ਸਿਰਫ਼ ਇੱਕ ਔਨਲਾਈਨ ਮੈਨੇਜਮੈਂਟ ਇਨਫ਼ੋਰਮੇਸ਼ਨ ਸਿਸਟਮ (ਐਮਆਈਐਸ) ਹੈ, ਸਗੋਂ ਇਹ ਭਾਰਤ ਸਰਕਾਰ ਦੀਆਂ ਯੋਜਨਾਵਾਂ ਲਈ ਫੈਸਲੇ ਲੈਣ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ। ਇਸਦਾ ਮਕਸਦ ਹੈ ਫੰਡ ਦੇ ਵਹਾਅ ਅਤੇ ਖ਼ਰਚ ਦੀ ਰੀਅਲ ਟਾਈਮ ਨਿਗਰਾਨੀ ਕਰਨਾ।
ਇਹ ਟਰੇਨਿੰਗ ਪੇਕ ਦੀ ਪ੍ਰਸ਼ਾਸਕੀ ਕੁਸ਼ਲਤਾ ਅਤੇ ਸਮਰਥਾ ਵਿਕਾਸ ਵੱਲ ਦ੍ਰਿੜ ਨਿਸ਼ਚਿਆਂ ਨੂੰ ਦਰਸਾਉਂਦੀ ਹੈ। ਇਨ੍ਹਾਂ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸੈਸ਼ਨ ਕਰਵਾਏ ਗਏ ਹਨ, ਜਿਨ੍ਹਾਂ ਨੂੰ ਵਧੀਆ ਪ੍ਰਤਿਕਿਰਿਆ ਮਿਲੀ ਹੈ। ਸੰਸਥਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਟਰੇਨਿੰਗ ਕਰਵਾਉਣ ਦੀ ਯੋਜਨਾ 'ਚ ਹੈ, ਤਾਂ ਜੋ ਵਿੱਤੀ ਪ੍ਰਸ਼ਾਸਨ ਅਤੇ ਡਿਜੀਟਲ ਸਾਖਰਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
