
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ
ਪੰਜਾਬ ਸਰਕਾਰ ਸਿਖਿਆ ਵਿਭਾਗ ਵਲੋਂ 2018 ਵਿਚ ਸਕੂਲ ਤੇ ਇੰਸਪੇਕਸ਼ਨ ਕਾਡਰ ਗਰੁੱਪ ਏ ਦੇ ਨਿਯਮਾਂ ਵਿਚ ਸੋਧ ਕਰਦਿਆਂ ਪ੍ਰਿੰਸੀਪਲ ਦੀ ਅਸਾਮੀ ਦੀ ਯੋਗਤਾ ਮਾਸਟਰ ਡਿਗਰੀ, ਬੀ ਐੱਡ, ਪ੍ਰੋਫੈਸ਼ਨਲ ਡਿਗਰੀ ਅਤੇ ਤਕਰੀਬਨ 20ਤੋਂ 25 ਸਾਲ ਦਾ ਸਿੱਖਿਆਤਮਕ ਤੇ ਪ੍ਰਬੰਧਕੀ ਤਜ਼ਰਬਾ ਰੱਖਣ ਵਾਲੇ ਹਜਾਰਾਂ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰਾਂ ਤੇ ਹੈਡਮਾਸਟਰਾਂ ਦਾ ਹੱਕ ਖੋਹੇ ਗਏ ਅਤੇ ਤਰੱਕੀਆਂ ਦਾ ਕੋਟਾ 75:25 ਤੋਂ ਘਟਾ ਕੇ 50:50 ਕਰ ਦਿੱਤਾ ਗਿਆ|
ਪੰਜਾਬ ਸਰਕਾਰ ਸਿਖਿਆ ਵਿਭਾਗ ਵਲੋਂ 2018 ਵਿਚ ਸਕੂਲ ਤੇ ਇੰਸਪੇਕਸ਼ਨ ਕਾਡਰ ਗਰੁੱਪ ਏ ਦੇ ਨਿਯਮਾਂ ਵਿਚ ਸੋਧ ਕਰਦਿਆਂ ਪ੍ਰਿੰਸੀਪਲ ਦੀ ਅਸਾਮੀ ਦੀ ਯੋਗਤਾ ਮਾਸਟਰ ਡਿਗਰੀ, ਬੀ ਐੱਡ, ਪ੍ਰੋਫੈਸ਼ਨਲ ਡਿਗਰੀ ਅਤੇ ਤਕਰੀਬਨ 20ਤੋਂ 25 ਸਾਲ ਦਾ ਸਿੱਖਿਆਤਮਕ ਤੇ ਪ੍ਰਬੰਧਕੀ ਤਜ਼ਰਬਾ ਰੱਖਣ ਵਾਲੇ ਹਜਾਰਾਂ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰਾਂ ਤੇ ਹੈਡਮਾਸਟਰਾਂ ਦਾ ਹੱਕ ਖੋਹੇ ਗਏ ਅਤੇ ਤਰੱਕੀਆਂ ਦਾ ਕੋਟਾ 75:25 ਤੋਂ ਘਟਾ ਕੇ 50:50 ਕਰ ਦਿੱਤਾ ਗਿਆ|
ਅਜਿਹਾ ਕਰਨ ਸਮੇਂ ਜਿਥੇ ਐੱਨ ਸੀ ਟੀ ਈ ਦੇ ਨਿਯਮਾਂ ਨੂੰ ਅਣਦੇਖਾ ਕੀਤਾ ਗਿਆ ਉੱਥੇ ਪ੍ਰਸੋਨਲ ਵਿਭਾਗ ਵੱਲੋ ਉਠਾਏ ਗਏ ਇਤਰਾਜ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਬੀ.ਐੱਡ ਦੀ ਸ਼ਰਤ ਹਟਾ ਦਿੱਤੀ ਗਈ ਅਤੇ 2004 ਦੇ ਨਿਯਮਾਂ ਤਹਿਤ 10 ਤੇ 7 ਸਾਲ ਦੇ ਤਜ਼ਰਬੇ ਦੀ ਸ਼ਰਤ ਨੂੰ ਘਟਾ ਕੇ 2020 ਤਕ ਮਹਿਜ਼ 3 ਸਾਲ ਕਰ ਦਿੱਤਾ ਗਿਆ|
ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨਾਲ ਸਰਾ ਸਰ ਬੇਇਨਸਾਫ਼ੀ ਸੀ ਜਿਸ ਦਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਸੀ ਅਤੇ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿਚ ਸਰਕਾਰ ਦੇ ਇਸ ਫੈਸਲੇ/ਨਿਯਮਾਂ ਵਿਚ 2018 ਦੀ ਤਰਕਹੀਣ ਨਿਯਮਾਂ ਨੂੰ ਚਣੋਤੀ ਦਿੱਤੀ ਗਈ ਸੀ ਜਿਸ ਦਾ ਕੇਸ ਮਾਨਯੋਗ ਅਦਾਲਤ ਵਿਚ ਸੁਣਵਾਈ ਅਧੀਨ ਹੈ|
ਸਕੂਲ ਤੇ ਇੰਸਪੇਕਸ਼ਨ ਕਾਡਰ ਗਰੁੱਪ ਏ ਦੇ ਨਿਯਮਾਂ ਤੇ ਸਕੂਲ ਸਿੱਖਿਆ ਵਿਭਾਗ ਕਈ ਮੁੱਦਿਆਂ ਨੂੰ ਲੈ ਕੇ ਕੱਲ ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ, ਪੰਜਾਬ ਅਤੇ ਗੌਰਮਿੰਟ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਵਲੋਂ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਅਨੰਨਦਿਤਾ ਮਿੱਤਰਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ|ਇਸ ਮੀਟਿੰਗ ਦੇ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਖੁਸ਼ਨੁਮਾ ਮਾਹੌਲ ਵਿਚ ਹੋਈ ਅਤੇ ਇਸ ਵਿੱਚ ਮਾਨਯੋਗ ਸਕੱਤਰ ਸਕੂਲ ਸਿੱਖਿਆ ਵੱਲੋਂ ਵੱਖ ਵੱਖ ਮੁੱਦਿਆਂ ਨੂੰ ਸੁਣਿਆ ਗਿਆ ਅਤੇ ਆਪਣੇ ਤੇ ਸਰਕਾਰ ਪੱਧਰ ਤੇ ਸਮਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ| ਇਸ ਮੀਟਿੰਗ ਵਿਚ 2018 ਦੇ ਨਿਯਮਾਂ ਵਿਚ ਸੋਧ, ਫੀਡਰ ਕਾਡਰ ਤੋਂ ਬਤੋਰ ਪ੍ਰਿੰਸੀਪਲ ਤਰੱਕੀਆਂ, ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ, ਪਿਛਲੇ ਸਮੇਂ ਵਿਚ ਜਿਨ੍ਹਾਂ ਸਕੂਲਾਂ ਵਿਚ ਨਵੀਆਂ ਸਟ੍ਰੀਮਜ਼ ਦਿਤੀਆਂ ਗਈਆਂ|
ਉਹਨਾਂ ਵਿਚ ਪੁਰੀਆ ਅਸਾਮੀਆਂ ਮੰਨਜ਼ੂਰ ਕਰਨਾ, ਰਿਵਰਸ਼ਨ ਜੋਨ ਵਿਚ ਆਏ ਲੈਕਚਰਾਰਾਂ ਦੇ ਏ ਸੀ ਪੀ ਬਹਾਲ ਕਰਨੇ , ਬਦਲੀਆਂ ਦੀ ਪ੍ਰਕਿਰਿਆ ਤੇ ਲੰਮੀ ਸਟੇਅ ਵਾਲੇ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਵਿਚਰਨਾ, ਗਿਆਰ੍ਹਵੀਂ ਤੇ ਬਾਰ੍ਹਵੀਂ ਦੀਆਂ ਜਮਾਤਾਂ ਦੇ ਪਾਠਕ੍ਰਮ ਨੂੰ ਨਵਿਆਉਣਾ, ਕਿਸੇ ਵੀ ਕਰਮਚਾਰੀ ਵਿਰੁੱਧ ਕਾਰਵਾਈ ਤੋਂ ਪਹਿਲਾਂ ਕਰਮਚਾਰੀ ਦਾ ਪੱਖ ਜਾਣਨਾ, ਸਕੂਲਾਂ ਵਿਚ ਦਰਜ਼ਾ ਚਾਰ ਅਸਾਮੀਆਂ ਪੁਰ ਕਰਨਾ, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੀਆਂ ਸਮੱਸਿਆਵਾਂ,ਸਕੂਲਾਂ ਵਿਚ ਸਮਾਂ ਵਿਹਾ ਚੁੱਕੀਆਂ ਕੰਪਿਊਟਰ ਲੈਬਾਂ , ਐੱਸ ਓ ਈ ਸਕੂਲਾਂ ਦੇ ਦਾਖ਼ਲਿਆਂ ਤੇ ਦਾਖ਼ਲਾ ਪ੍ਰੀਖਿਆ ਸੰਬੰਧੀ ਮੁੱਦੇ ਸ਼ਾਮਲ ਸਨ|
ਸੂਬਾ ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਪਾਠਕ੍ਰਮ ਅਤੇ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰਾਂ ਦੇ ਚੌਖਟੇ ਪ੍ਰਤੀ ਸੁਝਾਵ ਦਿੱਤੇ ਗਏ ਜਿਸ ਪ੍ਰਤੀ ਸਿੱਖਿਆ ਸਕੱਤਰ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ| ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਮਾਨਯੋਗ ਸਕੱਤਰ ਸਕੂਲ ਸਿੱਖਿਆ ਵੱਲੋਂ ਸਕੂਲ ਪਾਠਕ੍ਰਮ ਨੂੰ ਨਵਿਆਉਣ ਲਈ ਵਿਸ਼ਾ ਮਾਹਰਾਂ ਦੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ|
ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਵਿਦਿਆਰਥੀਆਂ ਦੀਆ ਸਮਸਿਆਵਾਂ ਦਸਦੇ ਹੋਏ ਸੈਲਫ ਸੈਂਟਰ ਬਣਾਉਣ ਦੀ ਬੇਨਤੀ ਕੀਤੀ ਗਈ ਤਾਂ ਉਹਨਾਂ ਨੇ ਸੈਲਫ ਸੈਂਟਰ ਦੀ ਹਾਮੀ ਭਰਦੇ ਹੋਏ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮਹੱਤਵਪੂਰਨ ਕਰਾਰ ਦਿੱਤਾ| ਇਸ ਮੌਕੇ ਤੇ ਸ੍ਰੀ ਸੁਖਬੀਰ ਇੰਦਰ ਸਿੰਘ , ਸ੍ਰੀ ਹਰਵਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ ਸਮੇਤ ਜਥੇਬੰਦੀ ਦੇ ਹੋਰ ਆਗੂ ਵੀ ਮੌਜੂਦ ਸਨ
