ਫੇਜ਼ 1 ਵਿੱਚ ਗੰਦਗੀ ਦੇ ਢੇਰ ਤੋਂ ਲੋਕ ਪ੍ਰੇਸ਼ਾਨ
ਐਸ ਏ ਐਸ ਨਗਰ, 21 ਮਈ- ਸਥਾਨਕ ਫੇਜ਼ 1 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਦੀਵਾਰ ਦੇ ਨਾਲ ਗੰਦਗੀ ਦਾ ਢੇਰ ਪਿਆ ਹੈ। ਇਸ ਦੇ ਸਾਹਮਣੇ ਕੋਠੀਆਂ ਅਤੇ ਮਕਾਨ ਵੀ ਹਨ ਅਤੇ ਨਾਲ ਹੀ ਪਾਰਕ ਹੈ। ਇਸ ਗੰਦਗੀ ਦੇ ਢੇਰ ਵਿੱਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ, ਜਿਸ ਕਾਰਨ ਨੇੜਲੇ ਮਕਾਨਾਂ ਦੇ ਵਸਨੀਕਾਂ ਅਤੇ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਪਾਰਕ ਵਿੱਚ ਲੋਕ ਸੈਰ ਕਰਨ ਆਉਂਦੇ ਹਨ। ਇਸ ਗੰਦਗੀ ਦੇ ਢੇਰ ਵਿੱਚ ਕੂੜਾ ਅਤੇ ਗੰਦਗੀ ਦੂਰ-ਦੂਰ ਤਕ ਖਿਲਰੇ ਪਏ ਹਨ। ਇਸ ਤੋਂ ਇਲਾਵਾ ਗੰਦੇ ਮੋਮੀ ਲਿਫਾਫੇ ਵੀ ਹਵਾ ਵਿੱਚ ਉੱਡਦੇ ਫਿਰਦੇ ਹਨ। ਇਹ ਗੰਦੇ ਲਿਫਾਫੇ ਅਕਸਰ ਤੇਜ਼ ਹਵਾ ਵਿੱਚ ਉੱਡ ਕੇ ਨੇੜਲੇ ਮਕਾਨਾਂ ਤੇ ਕੋਠੀਆਂ ਅੱਗੇ ਚਲੇ ਜਾਂਦੇ ਹਨ, ਜਿਸ ਕਾਰਨ ਉਥੇ ਵੀ ਗੰਦਗੀ ਖਿਲਰ ਜਾਂਦੀ ਹੈ।
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗੰਦਗੀ ਦੇ ਢੇਰ ਨੂੰ ਚੁਕਵਾਇਆ ਜਾਵੇ।