ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਨਿੱਜੀ ਚੈਰੀਟੇਬਲ ਟਰੱਸਟ ਵੱਲੋਂ ਨਗਰ ਨਿਗਮ ਮੁਹਾਲੀ ਨੂੰ 14 ਲੱਖ ਰੁਪਏ ਦੀ ਫਿਊਨਰਲ ਵੈਨ ਦਾਨ
ਐਸ ਏ ਐਸ ਨਗਰ, 20 ਮਈ- ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਨਿੱਜੀ ਚੈਰੀਟੇਬਲ ਟਰੱਸਟ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਇੱਕ ਫਿਊਨਰਲ ਵੈਨ ਦਾਨ ਕੀਤੀ ਗਈ ਹੈ ਜਿਸਦਾ ਮੁੱਲ ਲਗਭਗ 14 ਲੱਖ ਰੁਪਏ ਹੈ। ਇਹ ਵੈਨ ਸ਼ਹਿਰ ਦੀਆਂ ਤੰਗ ਗਲੀਆਂ, ਪਿੰਡਾਂ ਅਤੇ ਸੰਘਣੀਆਂ ਬਸਤੀਆਂ ਵਿੱਚੋਂ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨ ਘਾਟ ਪਹੁੰਚਾਉਣ ਲਈ ਖਾਸ ਤੌਰ ਤੇ ਤਿਆਰ ਕੀਤੀ ਗਈ ਹੈ।

ਟਰੱਸਟ ਦੇ ਟਰੱਸਟੀ ਅੰਗਰੇਜ ਸਿੰਘ ਢਿੱਲੋਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਹ ਵੈਨ ਨਗਰ ਨਿਗਮ ਨੂੰ ਸੌਂਪੀ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮੌਜੂਦਗੀ ਵਿੱਚ ਇਸ ਨੂੰ ਰਸਮੀ ਤੌਰ ਤੇ ਨਿਗਮ ਹਵਾਲੇ ਕੀਤਾ ਗਿਆ। ਇਸ ਮੌਕੇ ਅੰਗਰੇਜ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵੈਨ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਵੈਨ ਉਹਨਾਂ ਥਾਵਾਂ ਤੇ ਕੰਮ ਕਰੇ ਜਿੱਥੇ ਲੋੜਵੰਦਾਂ ਨੂੰ ਸਹੂਲਤ ਨਹੀਂ ਮਿਲਦੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਢਿੱਲੋਂ ਪਰਿਵਾਰ ਦਾ ਇਹ ਪ੍ਰੋਜੈਕਟ ਸਮਾਜਿਕ ਸੇਵਾ ਦੀ ਮਿਸਾਲ ਹੈ। ਉਹਨਾਂ ਕਿਹਾ ਕਿ ਇਹ ਦਾਨ ਨਾ ਕੇਵਲ ਸ਼ਹਿਰੀਆਂ ਲਈ ਲਾਭਦਾਇਕ ਹੈ, ਸਗੋਂ ਸਮਾਜਿਕ ਜਿੰਮੇਵਾਰੀ ਦੀ ਇੱਕ ਜੀਵੰਤ ਮਿਸਾਲ ਪੇਸ਼ ਕਰਦਾ ਹੈ। ਉਹਨਾਂ ਨਗਰ ਨਿਗਮ ਦੇ ਅਧਿਕਾਰੀ ਐਸ ਡੀ ਓ ਧਰਮਿੰਦਰ ਕੁਮਾਰ ਅਤੇ ਐਸ ਡੀ ਓ ਸੰਦੀਪ ਸੈਣੀ ਨੂੰ ਵੈਨ ਦੀਆਂ ਚਾਬੀਆਂ ਸੌਂਪਦਿਆਂ ਟਰੱਸਟ ਵੱਲੋਂ ਪਹਿਲਾਂ ਕੀਤੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ। ਉਹਨਾਂ ਕਿਹਾ ਕਿ ਢਿੱਲੋਂ ਪਰਿਵਾਰ ਵੱਲੋਂ ਪੀਜੀਆਈ ਦੇ ਨੇੜੇ ਗੁਰਦੁਆਰਾ ਸਾਹਿਬ ਵਿੱਚ ਕਮਰੇ ਬਣਾ ਕੇ ਮੁਫਤ ਰਿਹਾਇਸ਼ ਦੀ ਵਿਵਸਥਾ ਕੀਤੀ ਗਈ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਸਿਆਣ, ਗੁਰਦੇਵ ਸਿੰਘ ਚੌਹਾਨ, ਐਡਵੋਕੇਟ ਤੇਜਵੀਰ ਸਿੰਘ ਸਿੱਧੂ, ਹਰਮਿੰਦਰ ਦੀਪ ਸਿੰਘ ਢਿੱਲੋਂ, ਦਵਿੰਦਰ ਕੁਮਾਰ ਵਤਸ, ਪ੍ਰੇਮ ਸਿੰਘ ਰਿਟਾਇਰਡ ਐਸ ਪੀ, ਟੀ ਐਸ ਗਰੇਵਾਲ, ਅਮਰੀਕ ਸਿੰਘ ਤੇ ਮੇਵਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।