ਪ੍ਰਾਚੀਨ ਦੁਰਗਾ ਮੰਦਰ (ਭਾਮੇਸ਼ਵਰੀ ਮੰਦਰ) ਭਾਮ ਵਿਖੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ ਗਈ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਦੁਰਗਾ ਮੰਦਰ (ਭਾਮੇਸ਼ਵਰੀ ਮੰਦਰ) ਵਿਖੇ ਮਾਤਾ ਊਸ਼ਾ ਦੇਵੀ ਜੀ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ ਗਈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਹੋਰ ਮੰਦਿਰ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਮਾਤਾ ਊਸ਼ਾ ਦੇਵੀ ਜੀ ਦੀ ਮੂਰਤੀ ਚੇਅਰਪਰਸਨ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਵਿੱਚ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਜਾਵੇਗੀ|

ਇਸ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿੱਚ 21 ਮਈ ਤੋਂ 24 ਮਈ ਤੱਕ ਰੋਜ਼ਾਨਾ ਸ਼ਤ ਚੰਡੀ ਯੱਗ ਅਤੇ ਹਵਨ ਯੱਗ ਕਰਵਾਏ ਜਾਣਗੇ। 25 ਮਈ ਨੂੰ ਸ਼ਤ ਚੰਡੀ ਯੱਗ ਦੇ ਭੋਗ ਪਾਏ ਜਾਣਗੇ ਤੇ ਹਵਨ ਵਿੱਚ ਪੂਰਨ ਆਹੂਤੀ ਪਾਈ ਜਾਵੇਗੀ ਉਪਰੰਤ ਮਾਤਾ ਊਸ਼ਾ ਦੇਵੀ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ।
ਬਾਅਦ ਵਿੱਚ ਕੰਜਕ ਪੂਜਨ ਅਤੇ ਬ੍ਰਹਮ ਭੋਜਨ ਹੋਵੇਗਾ ਰਾਤ ਨੂੰ ਪ੍ਰਮੁੱਖ ਭਜਨ ਗਾਇਕਾ ਪੂਨਮ ਦੀਦੀ ਵ੍ਰਿੰਦਾਵਨ ਵਾਲੇ ਮਹਾਮਾਈ ਦਾ ਗੁਣਗਾਨ ਕਰਨਗੇ ਅਤੇ ਸ਼ਰਧਾਲੂਆਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
ਇਸ ਮੌਕੇ ਮੁਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਸੇਵਾਦਾਰ ਗੁਰਨਾਮ ਜਸਵਾਲ,ਪੰਡਿਤ ਸੋਹਨ ਲਾਲ, ਓਮਾ ਰਾਣੀ,ਰਾਕੇਸ਼ਕੁਮਾਰੀ,ਅਸ਼ੋਕ ਕੁਮਾਰ,ਰਮਾ ਕੈਨੇਡਾ,ਅਨਿਲਕੁਮਾਰ,ਰਾਜੇਸ਼ ਕੁਸ਼ੁਲ,ਹਰਮੇਸ਼ ਕੁਸ਼ੁਲ,ਤਿਮਰੇਸ਼ਰਚੇਨ,ਪ੍ਰਿਯੰਕਾ ਰਚੇਨ,ਸ਼ਾਂਤੀ ਦੇਵੀ, ਕੁਲਦੀਪ ਕੌਰ, ਤ੍ਰਿਪਤਾ ਦੇਵੀ।,ਅਮਰਜੀਤ ਭਾਮ, ਗੁਰਜੀਤ ਜਸਵਾਲ, ਸੰਨੀ ਜਸਵਾਲ ਵਿਸ਼ਾਲ ਰਾਣਾ ਭਾਮ.ਸ਼ਰਮਾ.ਬੌਬੀਜਸਵਾਲ. ਬੰਟੀ ਦਿੱਲੀਦੀਪਾ ਜਸਵਾਲ ਆਦਿ ਹਾਜਰ ਸਨ