ਵਿਦਿਆਰਥੀਆਂ ਦੀ ਸਹੂਲਤ ਲਈ ਪਿੰਡ ਜੰਡੋਲੀ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਮਾਹਿਲਪੁਰ, 20 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2025-26 ਦੇ ਵੱਖ ਵੱਖ ਕੋਰਸਾਂ ਵਿੱਚ ਦਾਖ਼ਲੇ ਦੀ ਸਹੂਲਤ ਲਈ ਖੇਤਰ ਦੇ ਪਿੰਡ ਜੰਡੋਲੀ ਵਿੱਚ ਵਿਸ਼ੇਸ਼ ਦਾਖ਼ਲਾ ਅਤੇ ਰਜਿਸਟਰੇਸ਼ਨ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਨੰਬਰਦਾਰ ਡਾ ਸੋਹਨ ਲਾਲ, ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਡਾ ਰਾਮ ਲਾਲ ਵੱਲੋਂ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਕਾਲਜ ਦੇ ਸਟਾਫ ਦੀ ਹਾਜ਼ਰੀ ਵਿੱਚ ਦਾਖ਼ਲਾ ਕਾਉਂਟਰ ਦਾ ਉਦਘਾਟਨ ਕੀਤਾ ਗਿਆ।

 ਇਸ ਮੌਕੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਦਾਖ਼ਲਾ ਕਾਉਂਟਰ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਚੰਗੇ ਕੈਰੀਅਰ ਅਤੇ ਕੋਰਸਾਂ ਦੀ ਚੋਣ ਸਬੰਧੀ ਮਾਹਿਰ ਅਧਿਆਪਕਾਂ ਵਲੋਂ ਸੇਧ ਦਿਤੀ ਜਾਵੇਗੀ। ਉਨ੍ਹਾਂ ਪਿੰਡ ਦੇ ਮੋਹਤਬਰ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਇਲਾਕੇ ਦੇ ਵਿਦਿਆਰਥੀਆ ਨੂੰ ਇਸ ਦਾਖ਼ਲਾ ਕੇਂਦਰ ਵਿੱਚ ਆ ਕੇ ਆਪਣੀ ਚੋਣ ਅਨੁਸਾਰ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਲੈਣ ਦੀ ਅਪੀਲ ਕੀਤੀ। 
ਇਸ ਮੌਕੇ ਸਰਪੰਚ ਬਲਵੀਰ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਦਾ ਇਲਾਕੇ ਨੂੰ ਵੱਡਾ ਯੋਗਦਾਨ ਹੈ ਅਤੇ ਸੰਸਥਾ ਵਲੋਂ ਪਿੰਡ ਜੰਡੋਲੀ ਵਿੱਚ ਆਪਣਾ ਦਾਖ਼ਲਾ ਕੇਂਦਰ ਖੋਲ੍ਹਣਾ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਮਦਦਗਾਰ ਹੋਵੇਗਾ। ਇਸ ਮੌਕੇ ਹਾਜ਼ਰ ਟੀਚਿੰਗ ਨੇ ਕਾਲਜ ਵਿਚ ਚੱਲਦੇ ਕੋਰਸਾਂ, ਵਜ਼ੀਫਿਆਂ ਸਬੰਧੀ ਅਤੇ ਖਿਡਾਰੀਆਂ ਸਮੇਤ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। 
ਪ੍ਰਿੰਸੀਪਲ ਪਰਵਿੰਦਰ ਸਿੰਘ ਅਨੁਸਾਰ ਇਸ ਦਾਖ਼ਲਾ ਅਤੇ ਕਾਉਂਸਲਿੰਗ ਕੇਂਦਰ ਵਿੱਚ ਕਾਲਜ ਦੇ ਕਰਮਚਾਰੀ ਹਰ ਤਰ੍ਹਾਂ ਦੀ ਮਦਦ ਲਈ ਉਪਲਬਧ ਹੋਣਗੇ। ਇਸ ਮੌਕੇ ਹਾਜਰ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਮਿਸ਼ਨਰੀ ਸੰਸਥਾਵਾਂ ਵਿੱਚ ਪੜ੍ਹਾਈ ਪੂਰੀ ਕਰਨ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਾਬਕਾ ਸੁਪਰਡੈਂਟ ਅਸ਼ੋਕ ਕੁਮਾਰ,ਸਾਬਕਾ ਸੂਬੇਦਾਰ ਰਛਪਾਲ ਸਿੰਘ,ਬਲਵੀਰ ਸਿੰਘ ਮੈਹਗਰ, ਰਸਾਲ ਸਿੰਘ, ਰਣਵੀਰ ਸਿੰਘ, ਮੈਂਬਰ ਪੰਚਾਇਤ ਗਿਆਨ ਸਿੰਘ,
ਅਸ਼ੋਕ ਕੁਮਾਰ, ਅਨਿਲ ਜੰਡੋਲੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਲਜ ਦੇ ਅਧਿਆਪਕ ਹਾਜ਼ਰ ਸਨ।