ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਦੇ ਵਿਹੜੇ ਦਾ ਫਰਸ਼ ਪਵਾਇਆ।

ਹੁਸ਼ਿਆਰਪੁਰ- ਸਰਕਾਰੀ ਐਲੀਮੈਂਟਰੀ ਸਮਰਾਟ ਸਕੂਲ ਅਜਨੋਹਾ ਵਿਖੇ ਵਿਕਾਸ ਕਾਰਜਾਂ ਦੀ ਲਗਾਤਾਰਤਾ ਵਿੱਚ ਸੈਂਟਰ ਹੈੱਡ ਟੀਚਰ ਮੈਡਮ ਦਰਸ਼ਨ ਕੌਰ ਦੀ ਅਗਵਾਈ ਅਤੇ ਮਾਸਟਰ ਹਰਭਜਨ ਸਿੰਘ ਅਜਨੋਹਾ ਦੀ ਦੇਖਰੇਖ ਵਿੱਚ ਸਕੂਲ ਦੇ ਵਿਹੜੇ ਦਾ ਫਰਸ਼ ਕੰਕਰੀਟ ਮਿਕਸਰ ਨਾਲ ਪੱਕਾ ਕਰਵਾਇਆ ਗਿਆ।

ਮੈਡਮ ਦਰਸ਼ਨ ਕੌਰ ਅਤੇ ਮਾਸਟਰ ਹਰਭਜਨ ਸਿੰਘ ਅਜਨੋਹਾ ਨੇ ਦੱਸਿਆ ਕਿ ਸਕੂਲ ਵਿੱਚ ਨਿਰਮਾਣ ਕਾਰਜ ਲਗਾਤਾਰ ਜਿਸ ਵਿੱਚ ਬਿਲਡਿੰਗ ਨੂੰ ਰੰਗ ਕਰਨ, ਸਕੂਲ ਵਿੱਚ ਫਲੋਰ ਟਾਇਲਾਂ ਅਤੇ ਹੋਰ ਰਿਪੇਅਰ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਸਕੂਲ ਲਈ ਜਸਵਿੰਦਰ ਸਿੰਘ ਸਪੁੱਤਰ ਲੇਟ ਪ੍ਰੀਤਮ ਸਿੰਘ ਯੂ.ਐਸ.ਏ ਵਲੋਂ ਸਕੂਲ ਦੇ ਰੰਗ-ਰੋਗਨ ਅਤੇ ਹੋਰ ਵਿਕਾਸ ਕੰਮਾਂ ਲਈ ਆਪਣੀ ਦਸਾਂ ਨੁਹਾਂ ਦੀ ਨੇਕ ਕਮਾਈ ਵਿੱਚੋਂ ਸੁਪਰਡੈਂਟ ਨਿਰਮਲ ਸਿੰਘ ਪਰਮਾਰ ਦੇ ਰਾਂਹੀ ਇੱਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਸਕੂਲ ਪ੍ਰਬੰਧਕਾਂ ਵਲੋਂ ਦਾਨੀ ਪਰਿਵਾਰ ਦਾ ਇਕ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅਜਨੋਹਾ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇਲਾਕੇ ਵਿੱਚ ਮਾਡਲ ਸਕੂਲ ਵਰਗੀ ਝਲਕ ਦਿਖਾਈ ਦਿੰਦੀ ਹੈ। ਇਸ ਮੌਕੇ ਕਮਲਜੀਤ ਸਿੰਘ, ਨਰਿੰਦਰ ਅਜਨੋਹਾ, ਉਂਕਾਰ ਸਿੰਘ, ਠੇਕੇਦਾਰ ਜਸਵਿੰਦਰ ਸਿੰਘ ਚੱਕ ਬਿਲਗਾ, ਬਿੱਟੂ ਭਗਤ ਵਾਹਦ ਅਤੇ ਹੋਰ ਹਾਜ਼ਰ ਸਨ।