ਗਿਆਨਦੀਪ ਮੰਚ ਵੱਲੋਂ ਅਮਨ ਸ਼ਾਂਤੀ ਨੂੰ ਸਮਰਪਿਤ ਸਮਾਗਮ
ਪਟਿਆਲਾ- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਮਹੀਨਾਵਾਰ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਾਜ਼ਰ ਸ਼ਾਇਰਾਂ ਵੱਲੋਂ ਜੰਗ ਦੇ ਮਨਹੂਸ ਅਮਲ ਨੂੰ ਨਕਾਰਦਿਆਂ ਸਮੁੱਚੇ ਵਿਸ਼ਵ ਭਾਈਚਾਰੇ ਲਈ ਅਮਨ ਅਤੇ ਸ਼ਾਂਤੀ ਦੀਆਂ ਦੁਆਵਾਂ ਦਿੰਦੇ ਹੋਏ ਰਚਨਾਵਾਂ ਪੜ੍ਹੀਆਂ ਗਈਆਂ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ ਐਸ ਅਨੰਦ ਨੇ ਕਿਹਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ, ਇਹ ਹਮੇਸ਼ਾ ਤਬਾਹੀ ਦਾ ਮੰਜ਼ਰ ਲੈ ਕੇ ਹੀ ਆਉਂਦੀ ਹੈ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸਜੇ ਗੁਰਦਰਸ਼ਨ ਸਿੰਘ ਗੁਸੀਲ, ਕੁਲਵੰਤ ਸਿੰਘ ਨਾਰੀਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਸੁਖਮਿੰਦਰ ਸੇਖੋਂ, ਨਿਰਮਲਾ ਗਰਗ ਅਤੇ ਬਲਵਿੰਦਰ ਭੱਟੀ ਨੇ ਵੀ ਇਸ ਮਸਲੇ ਤੇ ਵਿਚਾਰ ਰੱਖੇ।
ਮੰਚ ਦਾ ਸੰਚਾਲਨ ਕਰਦਿਆਂ ਦਰਸ਼ਨ ਸਿੰਘ ਦਰਸ਼ ਪਸਿਆਣਾ ਨੇ ਸ਼ਾਇਰਾਂ ਨੂੰ ਰਚਨਾਵਾਂ ਪੜ੍ਹਨ ਦਾ ਸੱਦਾ ਦਿੱਤਾ ਜਿਸ ਵਿੱਚ ਕੁਲਵੰਤ ਸਿੰਘ ਸੈਦੋਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਸਨੇਹ ਦੀਪ ਨੂਰ, ਗੁਰਚਰਨ ਪੱਬਾਰਾਲੀ, ਹਰਜੀਤ ਕੌਰ ਅਤੇ ਇੰਦਰ ਪਾਲ ਸਿੰਘ ਨੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਕਵਿਤਾ ਦੇ ਬਾਕੀ ਸੈਸ਼ਨ ਵਿੱਚ ਹਾਜ਼ਰ ਹੋਰ ਸ਼ਾਇਰਾਂ ਵਿੱਚੋਂ ਸੰਤ ਸਿੰਘ ਸੋਹਲ, ਬਚਨ ਸਿੰਘ ਗੁਰਮ, ਬਲਬੀਰ ਸਿੰਘ ਦਿਲਦਾਰ, ਤਜਿੰਦਰ ਅਨਜਾਣਾ, ਨਵਦੀਪ ਮੁੰਡੀ, ਅੰਗਰੇਜ਼ ਵਿਰਕ, ਕੁਲਦੀਪ ਜੋਧਪੁਰੀ, ਹਰੀਸ਼ ਪਟਿਆਲਵੀ, ਚਰਨ ਪੁਆਧੀ, ਕ੍ਰਿਸ਼ਨ ਧੀਮਾਨ, ਕੁਲਦੀਪ ਕੌਰ ਧੰਜੂ, ਮੰਗਤ ਖਾਨ, ਕੁਲਜੀਤ ਕੌਰ ਜੀਤ, ਮਨਪ੍ਰੀਤ ਕੌਰ ਕਾਹਲੋਂ, ਅਨੀਤਾ ਪਟਿਆਲਵੀ, ਰਾਮ ਸਿੰਘ ਬੰਗ, ਪ੍ਰੋ਼ ਬਲਵੰਤ ਸਿੰਘ ਬੱਲੀ, ਜਗਤਾਰ ਨਿਮਾਣਾ, ਹਰਪ੍ਰੀਤ ਸਿੰਘ, ਜਸਵਿੰਦਰ ਕੌਰ, ਕਿਰਪਾਲ ਮੂਣਕ, ਮੇਜਰ ਸਿੰਘ, ਧੰਨਾ ਸਿੰਘ ਸਿਉਣਾ, ਕਰਨਪ੍ਰੀਤ ਸਿੰਘ ਤੋਂ ਇਲਾਵਾ ਜਸਵੰਤ ਸਿੰਘ ਕੌਲੀ, ਰਾਜੇਸ਼ਵਰ ਕੁਮਾਰ ਅਤੇ ਰਾਜੇਸ਼ ਕੋਟੀਆ ਨੇ ਵੀ ਸ਼ਮੂਲੀਅਤ ਕੀਤੀ। ਫੋਟੋਗ੍ਰਾਫੀ ਦੇ ਫਰਜ਼ ਜੋਗਾ ਸਿੰਘ ਧਨੌਲਾ ਅਤੇ ਗੁਰਮੇਲ ਸਿੰਘ ਐਸ ਡੀ ਓ ਵੱਲੋਂ ਬਾਖੂਬੀ ਸਾਂਝੇ ਤੌਰ ‘ਤੇ ਨਿਭਾਏ ਗਏ।