ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੀ ਮਈ ਮਹੀਨੇ ਦੀ ਮੀਟਿੰਗ ਹੋਈ
ਗੜ੍ਹਸ਼ੰਕਰ- ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਦੀ ਮਈ ਮਹੀਨੇ ਲਈ ਮੀਟਿੰਗ ਸਭਾ ਦੇ ਦਫਤਰ / ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬ੍ਰੇਰੀ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਮੀਟਿੰਗ ਦੌਰਾਨ ਸੈਸ਼ਨ 2024-25 ਵਿੱਚ ਸਭਾ ਵੱਲੋਂ ਕੀਤੀਆਂ ਗਈਆਂ ਸਾਹਿਤਕ ਗਤੀਵਿਧੀਆਂ ਅਤੇ ਆਮਦਨ ਤੇ ਖਰਚੇ ਦਾ ਵੇਰਵਾ ਪੇਸ਼ ਕੀਤਾ ਗਿਆ ਜਿਸ ਨੂੰ ਮੈਂਬਰਾਂ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਸਭਾ ਵੱਲੋਂ ਸਾਲ 2025-26 ਲਈ ਸਲਾਨਾ ਬੱਜਟ ਵੀ ਪਾਸ ਕੀਤਾ ਗਿਆ।
ਸਭਾ ਦੇ ਮੈਂਬਰਾਂ ਵੱਲੋਂ ਮਿਤੀ 30 ਮਾਰਚ 2025 ਨੂੰ ਕੀਤੇ ਗਏ ਸਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦੀ ਪੜਚੋਲ ਕੀਤੀ ਗਈ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਲਈ ਉਸਾਰੂ ਸੁਝਾਅ ਦਿੱਤੇ ਗਏ। ਉਪਰੰਤ ਅੱਜ ਦਾ ਕਵੀ ਦਰਬਾਰ ਹੋਇਆ ਜੋ ਕਿ ਉਸਤਾਦ ਕਵੀ ਜਨਾਬ ਉਲਫਤ ਬਾਜਵਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ।
ਜਿਸ ਵਿੱਚ ਪ੍ਰੋ. ਸੰਧੂ ਵਰਿਆਣਵੀ , ਪ੍ਰਿੰਸੀਪਲ ਬਿੱਕਰ ਸਿੰਘ , ਪਵਨ ਕੁਮਾਰ ਭੰਮੀਆਂ ,ਸੰਤੋਖ ਸਿੰਘ ਵੀਰ ਜੀ , ਅਮਰੀਕ ਹਮਰਾਜ , ਸਰਵਣ ਸਿੱਧੂ , ਮਾਸਟਰ ਹੰਸ ਰਾਜ, ਅਧਿਆਪਕ ਆਗੂ ਮੁਕੇਸ਼ ਗੁਜਰਾਤੀ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਗੀਤਕਾਰ ਅਮਰੀਕ ਹਮਰਾਜ ਵਲੋਂ 1947 ਦੀ ਵੰਡ ਤੇ ਆਪਣੇ ਲਿਖੇ ਗੀਤ “ ਫੱਟ 1947 ਦੇ “ ਨੂੰ ਤਰੰਨਮ ਵਿੱਚ ਗਾ ਕੇ ਮਾਹੌਲ ਨੂੰ ਬਹੁਤ ਹੀ ਭਾਵੁਕ ਕਰ ਦਿੱਤਾ ਗਿਆ।
ਅੰਤ ਵਿੱਚ ਸਭਾ ਦੇ ਜਨਰਲ ਸਕੱਤਰ ਪਵਨ ਭੰਮੀਆਂ ਵੱਲੋਂ ਆਏ ਹੋਏ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।