ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਮਨਾਇਆ ਸਲਾਨਾ ਦਿਵਸ

ਹੁਸ਼ਿਆਰਪੁਰ- ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਸਲਾਨਾ ਦਿਵਸ ਮਨਾਇਆ ਗਿਆ। ਆਸ਼ਿਕ਼ਾ ਜੈਨ ਡਿਪਟੀ ਕਮਿਸ਼ਨਰ ਨੇ ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਰੰਜੂ ਦੁੱਗਲ ਨੇ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਸਵਾਗਤ ਕੀਤਾ।ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਵਿਦਿਆਰਥੀਆਂ ਦੀਆਂ ਪੜ੍ਹਾਈ, ਖੇਡਾਂ, ਐਨ ਸੀ ਸੀ, ਸਕਾਊਟ ਗਾਈਡ, ਸਹਿ ਸਿਖਿਆ ਗਤੀਵਿਧੀਆਂ, ਪੀ ਐਮ ਸ੍ਰੀ ਫੰਡ ਵਿੱਚ ਕਰਵਾਈਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਮਾਰੀਆਂ ਮੱਲਾਂ ਬਾਰੇ ਦੱਸਿਆ।

ਹੁਸ਼ਿਆਰਪੁਰ- ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਸਲਾਨਾ ਦਿਵਸ ਮਨਾਇਆ ਗਿਆ। ਆਸ਼ਿਕ਼ਾ ਜੈਨ ਡਿਪਟੀ ਕਮਿਸ਼ਨਰ ਨੇ ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਰੰਜੂ ਦੁੱਗਲ ਨੇ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਸਵਾਗਤ ਕੀਤਾ।ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਵਿਦਿਆਰਥੀਆਂ ਦੀਆਂ ਪੜ੍ਹਾਈ, ਖੇਡਾਂ, ਐਨ ਸੀ ਸੀ, ਸਕਾਊਟ ਗਾਈਡ, ਸਹਿ ਸਿਖਿਆ ਗਤੀਵਿਧੀਆਂ, ਪੀ ਐਮ ਸ੍ਰੀ ਫੰਡ ਵਿੱਚ ਕਰਵਾਈਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਮਾਰੀਆਂ ਮੱਲਾਂ ਬਾਰੇ ਦੱਸਿਆ।
      ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ, ਜੁੰਮੇਵਾਰੀ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਘੱਟ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਮਨ ਲਗਾ ਕੇ ਪੜ੍ਹਾਈ ਕਰਨ। ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਲਗਨ ਅਤੇ ਕਰੜੀ ਮਿਹਨਤ ਨਾਲ ਕੀਤੀ ਪੜ੍ਹਾਈ ਤੁਹਾਨੂੰ ਤੁਹਾਡੇ ਮਨਪਸੰਦ ਮੁਕਾਮ ਤੇ ਪਹੁੰਚਾ ਸਕਦੀ ਹੈ। ਸਮਾਜ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਦੇ ਨਾਲ ਬਦਲਦੀਆਂ ਵਿਸ਼ਵਵਿਆਪੀ ਹਾਲਤਾਂ ਦੇ ਮੱਦੇਨਜ਼ਰ ਨਜ਼ਰ ਵਾਸੁਦੈਵ ਕੁਟੰਮਬਕਮ ਦੀ ਸਿੱਖਿਆ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਿਆਂ ਵਿਸ਼ਵ ਦੇ ਚੰਗੇ ਨਾਗਰਿਕ ਬਣਨਾ ਹੈ।ਵਿਦਿਆਲਿਆ ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਹੋਣ ਨਾਤੇ ਉਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹਰ ਤਰ੍ਹਾਂ ਦੀ ਤਰੱਕੀ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ।
       ਵਿਦਿਆਲਿਆ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਟੇਜ ਦੀ ਕਾਰਵਾਈ ਸੁਰਿੰਦਰ ਕੁਮਾਰ ਅਤੇ ਸੁਮਨ ਭਾਟੀ ਮੈਡਮ ਨੇ ਬਾਖੂਬੀ ਨਿਭਾਈ।ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ  ਵਿਦਿਆਰਥੀਆਂ, ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪੇ, ਪੋਮਰਾ ਜੀ, ਡਾਕਟਰ ਜਸਪ੍ਰੀਤ ਕੌਰ, ਮ੍ਰਿਦੁਲਾ ਸ਼ਰਮਾ ਪ੍ਰਿੰਸੀਪਲ ਸ ਸ ਸ ਸ ਸਕੂਲ ਫਲਾਹੀ, ਲਖਬੀਰ ਕੌਰ ਸਰਪੰਚ ਫਲਾਹੀ, ਸੀਤਲ ਸਿੰਘ ਸਰਪੰਚ ਮਹਿਮੋਵਾਲ, ਸੁਰਜੀਤ ਲਾਲ ਸਾਬਕਾ ਸਰਪੰਚ ਫਲਾਹੀ, ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।