ਪੈਨਸ਼ਨਰਜ਼ ਐਸੋਸੀਏਸ਼ਨ ਪੰ:ਰਾ:ਪਾ:ਕਾਰਪੋ:ਲਿਮ:ਸਰਕਲ ਨਵਾਂਸ਼ਹਿਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਆਯੋਜਿਤ।
ਨਵਾਂਸ਼ਹਿਰ- ਸਥਾਨਕ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਰਕਲ ਨਵਾਂਸ਼ਹਿਰ ਦੀ ਮੀਟਿੰਗ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿੱਚ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਗੁਰਾਇਆ,ਬੰਗਾ,ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਡਵੀਜ਼ਨਾਂ ਤੋਂ ਵਰਕਿੰਗ ਕਮੇਟੀ ਆਹੁਦੇਦਾਰਾਂ ਨੇ ਭਾਗ ਲਿਆ।

ਮੀਟਿੰਗ ਵਿੱਚ ਸ਼ਾਮਿਲ ਮੈਂਬਰਾਂ ਨੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਅਪਰੈਲ 2025 ਤੋਂ ਏਰੀਅਰ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।ਅਤੇ ਪੰਜਾਬ ਸਰਕਾਰ ਨੇ ਆਪਣੇ ਪੈਨਸ਼ਨਰ ਨੂੰ ਅਪਰੈਲ 2025 ਤੋਂ ਪਹਿਲੀ ਕਿਸ਼ਤ ਦੇਣੀ ਸ਼ੁਰੂ ਵੀ ਕਰ ਦਿੱਤੀ ਗਈ ਹੈ।ਪ੍ਰੰਤੂ ਪਾਵਰਕਾਮ ਮੈਨੇਜਮੈਂਟ ਵਲੋਂ ਕੁਝ ਇਕ ਨੂੰ ਛੱਡਕੇ ਆਪਣੇ ਬਾਕੀ ਪੈਨਸ਼ਨਰਜ਼ ਨੂੰ ਅਪਰੈਲ 2025 ਤੋਂ ਪਹਿਲੀ ਕਿਸਤ ਜਾਰੀ ਨਹੀਂ ਕੀਤੀ ਗਈ।
ਜਿਸ ਕਾਰਨ ਪਾਵਰਕਾਮ ਦੇ ਪੈਨਸ਼ਨਰਜ਼ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਪਾਵਰਕਾਮ ਮੈਨੇਜਮੈਂਟ ਵਲੋਂ ਪਹਿਲੀ ਕਿਸ਼ਤ ਹੀ ਜਾਰੀ ਨਹੀਂ ਕੀਤੀ ਤਾਂ ਬਾਕੀ ਸਾਢੇ ਤਿੰਨ ਸਾਲ ਦੀਆਂ ਕਿਸ਼ਤਾਂ ਦਾ ਕੀ ਬਣੂ। ਜੇਕਰ ਪੈਨਸ਼ਨਰਜ਼ ਦੇ ਏਰੀਅਰ ਅਤੇ ਲੀਵ ਕੈਸ਼ਮੈਂਟ ਦਾ ਬਕਾਇਆ ਜਲਦ ਰਲੀਜ ਨਾਂਹ ਕੀਤਾ ਤਾਂ ਪੈਨਸ਼ਨਰਜ਼ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਵਿਰੁੱਧ ਤਿੱਖਾ ਸ਼ੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਸਰਕਲ ਵਰਕਿੰਗ ਕਮੇਟੀ ਦੇ ਆਹੁਦੇਦਾਰ ਬਲਵੀਰ ਸਿੰਘ ਦੁਸਾਂਝ, ਨਰਿੰਦਰ ਮਹਿਤਾ ਨਵਾਂਸ਼ਹਿਰ,ਕੁਲਵਿੰਦਰ ਅਟਵਾਲ ਨਵਾਂਸ਼ਹਿਰ,ਬਲਵਿੰਦਰ ਗੁਰਾਇਆਂ,ਨਸੀਬ ਚੰਦ ਬੰਗਾ,ਅਸ਼ਵਨੀ ਕੁਮਾਰ ਗੜ੍ਹਸ਼ੰਕਰ, ਨਿਰੰਜਨ ਸਿੰਘ ਕੰਗਾਂ, ਵਿਜੇ ਕੁਮਾਰ ਨਵਾਂਸ਼ਹਿਰ,ਜਗਦੀਸ਼ ਬਲਾਚੌਰ,ਕੁਲਵਿੰਦਰ ਗੁਰਾਇਆਂ,ਮਲਕੀਤ ਮਢਾਲੀ,ਮਦਨ ਰਾਮਰਾਏਪੁਰ,ਰਾਮਲੁਭਾਇਆ ਲਧਾਣਾ,ਕਮਲਦੇਵ ਗੜ੍ਹਸ਼ੰਕਰ,ਅਮਰੀਕ ਝੂੰਗੀਆਂ,ਸੁਰਿੰਦਰ ਲਾਖਾ,ਹਾਜਰ ਸਨ।