ਹਾਜੀਪੁਰ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਪ੍ਰੀਖਿਆ ‘ਚ ਦਿਖਾਇਆ ਕਮਾਲ, 19 ਨੇ ਹਾਸਿਲ ਕੀਤੇ 90% ਤੋਂ ਵੱਧ ਅੰਕ
ਮੁਕੇਰੀਆਂ- ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਤੇ ਸਕੂਲ ਸਟਾਫ ਦੀ ਅਣਥੱਕ ਮਿਹਨਤ ਸਦਕਾ ਹਾਜੀਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਵਾ ਕੀਤਾ। ਸਕੂਲ ਦੇ 19 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ।

ਸ. ਪਰਮਿੰਦਰ ਸਿੰਘ ਗਿੱਲ ਵਾਈਸ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਬੁਲਾ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਾਂਝੀ ਕਾਰਜਸ਼ਾਲਾ ਵਿੱਚ ਇਨ੍ਹਾਂ 19 ਵਿਦਿਆਰਥੀਆਂ ਨੇ 11ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਪੜ੍ਹਾਈ ਦੀਆਂ ਬਾਰੀਕੀਆਂ ਵੀ ਸਾਂਝੀਆਂ ਕੀਤੀਆਂ । ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।
ਇੱਥੇ ਜ਼ਿਕਰ ਯੋਗ ਹੈ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਹਾਜੀਪੁਰ ਇਸ ਇਲਾਕੇ ਦਾ ਅਜਿਹਾ ਸਕੂਲ ਹੈ ਜਿੱਥੇ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਹੈ।
ਇਸ ਸਮੇਂ ਲੈਕਚਰ ਕ੍ਰਿਸ਼ਨ ਕੁਮਾਰ , ਕਮਰਸ, ਸੁਰਜੀਤ ਸਿੰਘ ਲੈਕਚਰਾਰ ਮੈਥ, ਅੰਕੁਸ਼ ਸ਼ਰਮਾ ਲੈਕਚਰਾਰ ਕਮਿਸਟਰੀ, ਕ੍ਰਿਸ਼ਨਾ ਕੁਮਾਰੀ ਲੈਕਚਰਾਰ ਫਜਿਕਸ,ਸਮਰਜੀਤ ਸਿੰਘ ਇੰਗਲਿਸ਼ ਲੈਕਚਰਾਰ, ਸੁਧਾ ਇੰਗਲਿਸ਼ ਲੈਕਚਰਾਰ, ਗੁਰਦਿਆਲ ਸਿੰਘ ਪੰਜਾਬੀ ਮਾਸਟਰ, ਬੱਚਿਤਰ ਸਿੰਘ ਮੈਥ ਮਾਸਟਰ, ਮਨਜੀਤ ਸਿੰਘ ਵੋਕੇਸ਼ਨ ਮਾਸਟਰ, ਰੋਹਿਣੀ ਵੋਕੇਸ਼ਨ ਮਿਸਟ੍ਰੈਸ, ਪਿੰਕੀ ਵੋਕੇਸ਼ਨ ਮਿਸਟ੍ਰੈਸ, ਰਜਿੰਦਰ ਕੌਰ ਪੰਜਾਬੀ ਲੈਕਚਰਾਰ,ਸੁਰਿੰਦਰ ਸਿੰਘ ਪੋਲ ਸਾਇੰਸ ਲੈਕਚਰਾਰ,ਅਮਿਤਾ ਹਿੰਦੀ ਮਿਸਟ੍ਰੈਸ, ਹਾਜ਼ਰ ਸਨ।