ਦਰਬਾਰ ਬਾਬਾ ਮਸਤ ਸ਼ਾਹ ਜੀ ਦੇ ਮੇਲੇ ਦਾ ਪੋਸਟਰ ਰਿਲੀਜ਼
ਸਾਧੋਵਾਲ- ਹਰ ਸਾਲ ਦੀ ਤਰਾਂ ਇਸ ਸਾਲ ਵੀ ਮੇਲਾ ਮਸਤਾਂ ਦਾ ਪਿੰਡ ਸਾਧੋਵਾਲ ਚ ਬਹੁਤ ਪਿਆਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ । ਪਬੰਧਕ ਕਮੇਟੀ ਤੋਂ ਹੈਪੀ ਸਾਧੋਵਾਲ ਨੇ ਦਸਿਆ ਕਿ 4ਜੂਨ ਸਵੇਰੇ 10ਵਜੇ ਝੰਡੇ ਦੀ ਰਸਮ ਹੋਵੇਗੀ ਤੇ ਸ਼ਾਮ ਨੂੰ ਕਵਾਲੀਆਂ ਤੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ।

5ਜੂਨ ਨੂੰ ਸੂਫੀ ਗਾਇਕ ਗੁਰੀ ਧਾਲੀਵਾਲ ਤੇ ਸ਼ਾਹ ਸਿਸਟਰ ਅਪਣਾ ਪ੍ਰੋਗਰਾਮ ਪੇਸ਼ ਕਰਨਗੀਆਂ ਤੇ ਸਾਮ ਨੂੰ ਨਕਲਾਂ ਦਾ ਪ੍ਰੋਗਰਮ ਹੋਵੇਗਾ। ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਮਹਾਂ ਪੁਰਸ਼ ਵੀ ਪਹੁੰਚਣਗੇ। ਮੇਲੇ ਚ ਸੰਗਤਾਂ ਲਈ ਚਾਹ ਪਕੌੜੇ ਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ।
ਆਈਸਕ੍ਰੀਮ ਤੇ ਕੋਲਡ ਡਰਿੰਕਸ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਬਾਬਾ ਜੀ ਦੇ ਸੇਵਕਾਂ ਵਲੋ ਲਾਈਆ ਜਾਣਗੀਆਂ ।ਇਸ ਮੌਕੇ ਤੇ ਹਰਭਜਨ ਰਾਜੂ, ਦਲਜੀਤ,ਚਰਨਜੀਤ,ਅਜੇ,ਮਨਜੀਤ ਲੱਡੂ,ਰੌਬਿਨ,ਹੈਪੀ,ਭਿੰਦਾ ,ਗੋਪੀ, ਬੱਬੂ, ਯੁਵੀ ਤੇ ਜਗਤਾਰ ਹਾਜ਼ਿਰ ਸਨ।