ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ 20 ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਲਗਾਇਆ ਜਾਵੇਗਾ ਕੈਂਪ ।
ਗੜ੍ਹਸ਼ੰਕਰ 16 ਮਈ- ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ 20 ਮਈ 2025 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ|

ਜਿਸ ਵਿੱਚ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਕੁਆਂਟੰਮ ਪੇਪਰ ਮਿਲ ਸੈੱਲਾ, ਵਰਧਮਾਨ ਟੈਕਸਟਾਈਲ ਕੰਪਨੀ ਹੁਸ਼ਿਆਰਪੁਰ, ਚੈੱਕਮੇਟ ਸਕਿਊਰਿਟੀ, ਡਬਲ ਬੈਰੀਅਲ ਜੀਨਸ, ਕਿੰਗ ਐਡਵਰਡ ਸਕੂਲ ਮਹਿਲਪੁਰ, ਸੇਨਰਜੀ ਈਥਾਈਲ ਮਹਿਲਪੁਰ, ਏਕ ਪਰਿਆਸ ਡਰੱਗ-ਡੀ ਅਡਿਕਸ਼ਨ ਸੈਂਟਰ ਗੜ੍ਹਸ਼ੰਕਰ, ਐਸ.ਬੀ.ਐਸ. ਸਕੂਲ ਗੜ੍ਹਸ਼ੰਕਰ ਅਤੇ ਆਈ.ਸੀ.ਐਸ. ਫੂਡ ਲਿਮ:, ਆਦਿ ਨਾਮੀ ਕੰਪਨੀਆਂ ਵਲੋਂ ਹਿੱਸਾ ਲਿਆ ਜਾਵੇਗਾ।
ਇਹਨਾਂ ਕੰਪਨੀਆਂ ਵਲੋਂ ਵੱਖ-ਵੱਖ ਜਾਬ ਰੋਲਾਂ ਦੇ ਲਈ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ (ਮਕੈਨੀਕਲ ਸਾਰੇ ਟ੍ਰੇਡਜ਼), ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਟ ਆਦਿ ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਤੋਂ 35 ਸਾਲ ਦੇ ਅੰਦਰ ਹੋਵੇ।
ਉਨ੍ਹਾਂ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ 20 ਮਈ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਗੜ੍ਹਸ਼ੰਕਰ ਵਿਖੇ ਆਪਣੇ ਰਜ਼ਿਊਮ ਦੀਆਂ 2-3 ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।