ਵਣ ਵਿਭਾਗ ਦੇ ਕਿਰਤੀ ਕਾਮਿਆਂ ਨੇ ਮੀਟਿੰਗ ਕਰਕੇ ਲੰਮੇ ਸਮੇਂ ਰੁੱਕੀਆਂ ਤੇ ਪੈਡਿੰਗ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ
ਪਟਿਆਲਾ : 14 ਮਈ 2025- ਅੱਜ ਪੰਜਾਬ ਵਣ ਵਿਭਾਗ ਅਧੀਨ ਕੰਮ ਕਰਦੇ ਕਿਰਤੀ ਵਰਕਰਾਂ ਦੀਆਂ ਜਾਇਜ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਜਥੇਬੰਦੀ ਦੇ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਮੇਹਨਤਕਸ਼ ਕਿਰਤੀ ਕਾਮਿਆਂ ਨੂੰ ਜਨਵਰੀ 25 ਤੋਂ ਕਈ ਕਾਮਿਆਂ ਦੀਆਂ ਤਨਖਾਹਾਂ ਰੋਕ ਰੱਖੀਆਂ ਹਨ। ਅਪ੍ਰੈਲ ਤੋਂ ਸਾਰੇ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ।

ਕਈ ਕਿਰਤੀ ਕਾਮਿਆਂ ਨੇ ਵਿਭਾਗ ਵਿੱਚ ਆਪਣੀ ਉਮਰ ਲੰਘਾ ਦਿੱਤੀ ਹੈ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਉਮਰ 60 ਸਾਲ ਤੋਂ ਵੱਧ ਕਰਕੇ ਤਨਖਾਹ ਨਹੀਂ ਦਿੱਤੀ ਜਾ ਰਹੀ। ਵਿਭਾਗੀ ਕੰਮ ਕਿਰਤੀ ਕਾਮੇ ਅੱਜ ਵੀ ਕੰਮ ਕਰ ਰਹੇ ਹਨ। ਜਿਨ੍ਹਾਂ ਦੇ ਭਵਿੱਖ ਨਾਲ ਵਿਭਾਗ ਦੀ ਮੈਨੇਜਮੈਂਟ ਖਿਲਵਾੜ ਕਰ ਰਹੀ ਹੈ। ਜ਼ੋ ਕਿ ਬਰਦਾਸ਼ਤ ਯੋਗ ਨਹੀਂ ਹੈ ਜਥੇਬੰਦੀ ਸਹਿਣ ਨਹੀਂ ਕਰੇਗੀ।
ਇਸ ਤੇ ਸਰਕਾਰ ਨੂੰ ਗੰਭੀਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ ਜਥੇਬੰਦੀ ਦੀ ਮੰਗ ਹੈ ਕਿ ਸਮੂਹ ਕਿਰਤੀ ਕਾਮਿਆਂ ਨੂੰ ਬਿਨਾਂ ਦੇਰੀ ਤੋਂ ਜਨਵਰੀ/ਫਰਵਰੀ/ ਮਾਰਚ/ ਅਪ੍ਰੈਲ 2025 ਦੀਆਂ ਸਾਰੇ ਕਾਮਿਆਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਅਗਰ 20 ਮਈ ਤੋਂ ਪਹਿਲਾਂ ਪਹਿਲਾਂ ਤਨਖਾਹਾਂ ਜਾਰੀ ਨਾ ਕੀਤੀ ਤਾਂ ਮਜਬੂਰਨ ਰੋਸ ਰੈਲੀ ਕਰਨ ਲਈ ਪਟਿਆਲਾ ਦੇ ਦਫਤਰ ਡਿਪਟੀ ਕਮਿਸ਼ਨਰ ਅੱਗੇ ਧਰਨਾ ਦਿਤਾ ਜਾਵੇਗਾ।
ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੇਜਰ ਸਿੰਘ ਬਹੇੜ, ਕੁਲਵੰਤ ਸਿੰਘ ਥੂਹੀ, ਰਾਮ ਸਿੰਘ, ਕੁਲਵਿੰਦਰ ਸਿੰਘ, ਮੰਗਾ ਰਾਮ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਮਨਤੇਜ਼ ਸਿੰਘ, ਸਰਬਜੀਤ ਕੌਰ, ਲਾਲ ਵੰਤੀ, ਰਾਮ ਕਿਸ਼ਨ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਕਿਰਤੀ ਕਾਮੇ ਮੌਜੂਦ ਸੀ।