ਆਰਜ਼ੀ ਕਰਮਚਾਰੀਆਂ ਦੀ ਸਥਾਈ ਨਿਯੁਕਤੀ ਅਤੇ ਹੋਰ ਮੰਗਾਂ ਲਈ 26 ਮਈ ਤੋਂ ਵਣ ਭਵਨ ਵਿਖੇ ਅਣਮਿੱਥੇ ਸਮੇਂ ਲਈ ਧਰਨਾ।

ਪਟਿਆਲਾ 14 ਮਈ 2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ 1680 ਦੀ ਮੀਟਿੰਗ ਯੂਨੀਅਨ ਦੇ ਜਿਲਾ ਦਫਤਰ ਰਾਜਪੁਰਾ ਕਾਲੋਨੀ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜਗਮੋਹਨ ਸਿੰਘ ਨੋਲੱਖਾ ਨੇ ਕੀਤੀ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਥੀ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ। ਮੀਟਿੰਗ ਵਿੱਚ ਦੇਸ਼ ਦੀ ਜੰਗ ਨੂੰ ਮੁੱਖ ਰੱਖਦੇ ਹੋਏ ਜ਼ੋ ਰੈਲੀ 14 ਮਈ 2025 ਨੂੰ ਵਣ ਭਵਨ ਮੁਹਾਲੀ ਵਿਖੇ ਕੀਤੀ ਜਾਣੀ ਸੀ ਉਸ ਨੂੰ ਮੁਲਤਵੀ ਕੀਤਾ ਗਿਆ ਸੀ।

 ਮੀਟਿੰਗ ਨੇ ਇਸ ਗੱਲ ਦੀ ਵਣ ਵਿਭਾਗ ਦੇ ਅਧਿਕਾਰੀਆਂ ਦੀ ਸਖਤ ਨਿੰਦਾ ਕੀਤੀ ਕਿ ਉਨ੍ਹਾਂ ਵੱਲੋਂ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਕੰਮ ਤੋ ਹਟਾਏ ਕਾਮੇ ਕੰਮ ਤੇ ਵਾਪਿਸ ਹਾਜਰ ਕਰਨਾ, ਮੁਲਾਜਮਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨਾ ਆਦਿ ਇੱਕ ਦਰਜਨ ਮੰਗਾਂ ਨੂੰ ਮਿਤੀ 13 ਫਰਵਰੀ 2024 ਨੂੰ ਅਤੇ ਮਿਤੀ 18 ਫਰਵਰੀ 2025 ਨੂੰ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਤੇ ਇਸ ਦੀ ਕਾਰਵਾਈ ਜਾਰੀ ਨਾ ਕਰਨ ਦੀ ਵੀ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਅਮਨ ਸ਼ਾਤੀ ਦਾ ਸੁਨੇਹਾ ਵੀ ਦਿੱਤਾ ਗਿਆ।
ਮੀਟਿੰਗ ਵਿੱਚ ਮੁਲਤਵੀ ਕੀਤੇ ਐਕਸ਼ਨ ਪ੍ਰੋਗਰਾਮ ਨੂੰ ਮੁੜ ਲਾਗੂ ਕਰਦੇ ਹੋਏ 26 ਮਈ 2025 ਤੋਂ ਪ੍ਰਧਾਨ ਮੁੱਖ ਵਣ ਪਾਲ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਦਫਤਰਾਂ ਵਣ ਭਵਨ ਮੋਹਾਲੀ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਦੇਣਾ ਮੰਗਾਂ ਦੀ ਪ੍ਰਾਪਤੀ ਉਪਰੰਤ ਇਹ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। 
ਇਸ ਮੌਕੇ ਤੇ ਵਣ ਵਿਭਾਗ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਜ਼ੋ ਆਗੂ ਸ਼ਾਮਿਲ ਹੋਏ ਉਹਨਾਂ ਵਿੱਚ ਤਰਲੋਚਨ ਗਿਰ ਮਾੜੂ, ਬਲਵਿੰਦਰ ਸਿੰਘ ਨਾਭਾ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਚੰਦਰ ਭਾਨ, ਗੁਰਮੇਲ ਸਿੰਘ ਬੰਮਣਾ, ਹਰਜਿੰਦਰ ਸਿੰਘ ਅਮਲੋਹ, ਪਾਲਾ ਸਮਾਣਾ, ਕਰਨੈਲ ਸਿੰਘ, ਸੋਮ ਦੱਤ, ਰਿਸ਼ੀ ਕੁਮਾਰ, ਦਰਸ਼ਨ ਸਿੰਘ, ਗੁਰਮੀਤ ਸਿੰਘ ਆਦਿ ਹਾਜਰ ਸਨ।