ਬੁੱਧ ਜੈਅੰਤੀ ਦੇ ਸਬੰਧ ਵਿੱਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਜਾਵੇਗਾ ਇੱਕ ਸਾਦਾ ਸਮਾਗਮ
ਮਾਹਿਲਪੁਰ, 10 ਮਈ- ਤਥਾਗਤ ਭਗਵਾਨ ਬੁੱਧ ਜੀ ਦੇ 2589ਵੇਂ ਪ੍ਰਕਾਸ਼ ਉਤਸਵ ( ਬੁੱਧ ਜੈਅੰਤੀ ) ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 12 ਮਈ ਦਿਨ ਸੋਮਵਾਰ ਨੂੰ ਸ਼ਾਮੀ 4 ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਮਾਹਿਲਪੁਰ, 10 ਮਈ- ਤਥਾਗਤ ਭਗਵਾਨ ਬੁੱਧ ਜੀ ਦੇ 2589ਵੇਂ ਪ੍ਰਕਾਸ਼ ਉਤਸਵ ( ਬੁੱਧ ਜੈਅੰਤੀ ) ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 12 ਮਈ ਦਿਨ ਸੋਮਵਾਰ ਨੂੰ ਸ਼ਾਮੀ 4 ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜ਼ਿ. ਮਾਹਿਲਪੁਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਸਭ ਤੋਂ ਪਹਿਲਾ ਬੁੱਧ ਵੰਦਨਾ ਕੀਤੀ ਜਾਵੇਗੀ। ਉਪਰੰਤ ਸਾਰੇ ਸਾਥੀਆਂ ਵੱਲੋਂ ਸਮੂਹਿਕ ਤੌਰ ਤੇ ਧਿਆਨ ਸਾਧਨਾ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਵੇਗੀ।
ਚਾਹ ਪਾਣੀ ਦਾ ਉਚਿਤ ਪ੍ਰਬੰਧ ਹੋਵੇਗਾ। ਸਮੇਂ ਤੇ ਪ੍ਰਿਸਥਿਤੀਆਂ ਨੂੰ ਮੁੱਖ ਰੱਖਦੇ ਹੋਏ ਸਾਦਾ ਹੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ।