
ਭਾਰਤ-ਪਾਕ ਬਾਡਰ ਉੱਪਰ ਤਨਾਅ ਜਾਰੀ ਹੈ ਸਾਨੂੰ ਸਰਕਾਰ ਦਾ ਸਹਿਯੋਗ ਕਰਨਾਂ ਚਾਹੀਦਾ ਹੈ ... ਗੁਰਮੀਤ ਸਿੰਘ ਗੋਲਡੀ
ਰੇਲ ਕੋਚ ਫੈਕਟਰੀ ਹੁਸੈਨਪੁਰ (ਪੈਗਾਮ ਏ ਜਗਤ)- ਜੱਸਪ੍ਰੀਤ ਸਿੰਘ ,ਗੁਰਮੀਤ ਗੋਲਡੀ. ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਹੀ ਪਾਣੀ ਭਰ ਲੈਣਾ ਅਤੇ ਟੈਂਕੀਆਂ ਪੂਰੀਆਂ ਕਰ ਲੈਣ। ਜਿੰਨੀ ਜਲਦੀ ਹੋ ਸਕੇ ਰੋਟੀ ਪਕਾ ਕੇ ਖਾ ਲਵੋ ਅਤੇ ਆਪਣੇ-ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੋ।
ਰੇਲ ਕੋਚ ਫੈਕਟਰੀ ਹੁਸੈਨਪੁਰ (ਪੈਗਾਮ ਏ ਜਗਤ)- ਜੱਸਪ੍ਰੀਤ ਸਿੰਘ ,ਗੁਰਮੀਤ ਗੋਲਡੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਹੀ ਪਾਣੀ ਭਰ ਲੈਣਾ ਅਤੇ ਟੈਂਕੀਆਂ ਪੂਰੀਆਂ ਕਰ ਲੈਣ। ਜਿੰਨੀ ਜਲਦੀ ਹੋ ਸਕੇ ਰੋਟੀ ਪਕਾ ਕੇ ਖਾ ਲਵੋ ਅਤੇ ਆਪਣੇ-ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੋ।
ਇਹ ਮੁਸ਼ਕਲ ਵੇਲੇ ਵਿੱਚ ਅਸੀਂ ਸਭ ਨੇ ਮਿਲ ਕੇ ਇੱਕ-ਦੂਜੇ ਦਾ ਸਾਥ ਦੇਣਾ ਹੈ। ਇਨਵਰਟਰ ਜਾਂ ਜਨਰੇਟਰ ਦੀ ਵਰਤੋਂ ਕੇਵਲ ਪੱਖੇ ਚਲਾਉਣ ਲਈ ਹੀ ਕੀਤੀ ਜਾਵੇ। ਬਿਨਾਂ ਲੋੜ ਦੀ ਬਿਜਲੀ ਦੀ ਕੋਈ ਵੀ ਚੀਜ਼ ਨਾ ਚਲਾਈ ਜਾਵੇ।
ਜੇ ਗ੍ਰਿਡ ਤੋਂ ਪਾਵਰ ਬੰਦ ਹੋ ਜਾਵੇ ਅਤੇ ਬਲੈਕਆਉਟ ਦਾ ਸੁਨੇਹਾ ਆ ਜਾਵੇ ਤਾਂ ਬਿਜਲੀ ਦੀ ਸਪਲਾਈ ਸਾਰੀ ਰਾਤ ਬੰਦ ਰਹਿ ਸਕਦੀ ਹੈ। ਕਿਰਪਾ ਕਰਕੇ ਬਿਜਲੀ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰੋ।
ਤੁਹਾਡਾ ਸਹਿਯੋਗ ਹੀ ਇਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੀ।
ਧੰਨਵਾਦ ਸਹਿਤ ਸਰਪੰਚ ਪਿੰਡ ਰਾਵਲ ਦੇ ਸਮੂਹ ਪੰਚਾਇਤ ਅਤੇ ਪ੍ਰਧਾਨ ਗੁਰਮੀਤ ਸਿੰਘ ਗੋਲਡੀ ਸੈਕਟਰੀ ਪਰਮਜੀਤ ਸਿੰਘ ਪੰਮਾ
