ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰ ਗੜ੍ਹੀ ਦਾ ਆਲ-ਇੰਡੀਆ ਆਦਿ ਧਰਮ ਕਮੇਟੀ ਵਲੋਂ ਸਨਮਾਨ

ਗੁਰੂ ਘਰ ਚਰਨਛੋਹ ਗੰਗਾ ਦੀ ਸੁਰੱਖਿਆ ਦਾ ਮਾਮਲਾ ਵੀ ਪਹੁੰਚਿਆ ਚੇਅਰਮੈਨ ਦੇ ਦਰਬਾਰ 'ਚ ਨਵਾਂਸ਼ਹਿਰ, 6 ਮਈ (ਗੁਰਬਖਸ਼ ਸਿੰਘ ਮਹੇ)-ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰ: ਜਸਵੀਰ ਸਿੰਘ ਗੜ੍ਹੀ ਦਾ ਆਲ-ਇੰਡੀਆ ਆਦਿ ਧਰਮ ਮਿਸ਼ਨ ਦੀ ਤਰਫ਼ੋਂ ਉਨ੍ਹਾਂ ਦੇ ਦਫ਼ਤਰ 'ਚ ਹਾਜ਼ਰ ਹੋਕੇ ਸਨਮਾਨ ਕੀਤਾ ਗਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ, ਇਸ ਵਫ਼ਦ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੀਡੀਆ ਇੰਚਾਰਜ ਗੁਰਬਖਸ਼ ਸਿੰਘ ਅਤੇ ਉਨ੍ਹਾਂ ਨਾਲ ਜਗਦੀਸ਼ ਕੁਮਾਰ ਵਲੋਂ ਕੀਤੀ ਗਈ | ਸ੍ਰ:ਜਸਵੀਰ ਸਿੰਘ ਗੜ੍ਹੀ ਨੂੰ ਸਨਮਾਨਿਤ ਕਰਨ ਮੌਕੇ ਆਗੂਆਂ ਨੇ ਆਖਿਆ ਕਿ ਸ੍ਰੀ ਰਾਜੇਸ਼ ਬਾਘਾ ਤੋਂ ਬਾਅਦ 4 ਸਾਲ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਅਹੁਦਾ ਖਾਲੀ ਚੱਲ ਰਿਹਾ ਸੀ|

ਗੁਰੂ ਘਰ ਚਰਨਛੋਹ ਗੰਗਾ ਦੀ ਸੁਰੱਖਿਆ ਦਾ ਮਾਮਲਾ ਵੀ ਪਹੁੰਚਿਆ ਚੇਅਰਮੈਨ ਦੇ ਦਰਬਾਰ 'ਚ
ਨਵਾਂਸ਼ਹਿਰ, 6 ਮਈ (ਗੁਰਬਖਸ਼ ਸਿੰਘ ਮਹੇ)-ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰ: ਜਸਵੀਰ ਸਿੰਘ ਗੜ੍ਹੀ ਦਾ ਆਲ-ਇੰਡੀਆ ਆਦਿ ਧਰਮ ਮਿਸ਼ਨ ਦੀ ਤਰਫ਼ੋਂ ਉਨ੍ਹਾਂ ਦੇ ਦਫ਼ਤਰ 'ਚ ਹਾਜ਼ਰ ਹੋਕੇ ਸਨਮਾਨ ਕੀਤਾ ਗਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ, ਇਸ ਵਫ਼ਦ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੀਡੀਆ ਇੰਚਾਰਜ ਗੁਰਬਖਸ਼ ਸਿੰਘ ਅਤੇ ਉਨ੍ਹਾਂ ਨਾਲ ਜਗਦੀਸ਼ ਕੁਮਾਰ ਵਲੋਂ ਕੀਤੀ ਗਈ | ਸ੍ਰ:ਜਸਵੀਰ ਸਿੰਘ ਗੜ੍ਹੀ ਨੂੰ  ਸਨਮਾਨਿਤ ਕਰਨ ਮੌਕੇ ਆਗੂਆਂ ਨੇ ਆਖਿਆ ਕਿ ਸ੍ਰੀ ਰਾਜੇਸ਼ ਬਾਘਾ ਤੋਂ ਬਾਅਦ 4 ਸਾਲ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਅਹੁਦਾ ਖਾਲੀ ਚੱਲ ਰਿਹਾ ਸੀ|
 ਜਿਸ ਨੂੰ  ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦੀ ਵਿਸ਼ੇਸ਼ ਪਹੁੰਚ ਕਰਕੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਵਲੋਂ ਖ਼ੁਦ ਦਿਲਚਸਪੀ ਲੈ ਕੇ ਇਸ ਅਹੁਦੇ ਲਈ ਯੋਗ ਸ੍ਰ ਜਸਵੀਰ ਸਿੰਘ ਗੜ੍ਹੀ ਨੂੰ  ਚੇਅਰਮੈਨ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ, ਜਿਸ ਨਾਲ ਲੰਮੇਂ ਸਮੇਂ ਤੋਂ ਦੱਬੇ, ਲਤਾੜੇ ਤੇ ਤੰਗ ਲੋਕਾਂ ਨੂੰ  ਸ੍ਰ ਗੜ੍ਹੀ ਦੇ ਰਾਹੀਂ ਇਕ ਆਸ ਦੀ ਕਿਰਨ ਉਪਜੀ ਹੋਈ ਵਿਖਾਈ ਦਿੱਤੀ ਤੇ ਅੱਜ ਸਮਾਜ ਦੇ ਲੰਮੇ ਅਰਸੇ ਤੋਂ ਖੁੱਡੇ ਲਾਈਨ ਲੱਗੇ ਹੋਏ ਮਾਮਲਿਆਂ ਦੀਆਂ ਪਰਤਾਂ ਧੜਾਧੜ ਖੁੱਲ੍ਹ ਰਹੀਆਂ ਹਨ | ਜਿਨ੍ਹਾਂ ਮਾਮਲਿਆਂ ਨੂੰ  ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੁਝ ਪੁਲਿਸ ਅਧਿਕਾਰੀਆਂ ਨੇ ਛੂਹਿਆ ਤੱਕ ਨਹੀਂ ਸੀ ਉਹ ਫਾਈਲਾਂ ਅੱਜ ਕਾਰਵਾਈ ਹੋਕੇ ਵੀ ਅੱਗੇ ਤੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ | 
ਇਕ ਸਵਾਲ ਦੇ ਜਵਾਬ 'ਚ ਸ੍ਰ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ 55 ਸੌ ਤੋਂ ਵੱਧ ਫ਼ਾਈਲਾਂ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਸਮੇਂ ਭਾਵ ਹੁਣ ਤੱਕ 55 ਦਿਨ ਦੀਆਂ ਵਿਚਾਰ ਅਧੀਨ ਫ਼ਾਈਲਾਂ ਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆ ਰਿਹਾ ਹੈ | ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਮਾਮਲਾ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਹੁਰਾਂ ਦੇ ਵਿਚਾਰ ਅਧੀਨ ਹੈ ਇਸ ਘਾਟ ਨੂੰ  ਵੀ ਜਲਦ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਕੁਝ ਮਾਮਲਿਆਂ ਦਾ ਹਵਾਲਾ ਵੀ ਦਿੱਤਾ ਗਿਆ|
 ਜਿਸ ਵਿਚ ਪੀੜਤ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਰਵਾਜ਼ਿਆਂ ਮੁਹਰੇ ਲੰਮੇਂ ਅਰਸੇ ਤੋਂ ਧੱਕੇ ਖਾ ਰਹੇ ਸਨ ਪਰ ਕਥਿਤ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਅਮਲ ਵਿਚ ਨਹੀਂ ਸੀ ਲਿਆਂਦੀ ਜਾ ਰਹੀ, ਇਕ ਮਾਮਲੇ ਦਾ ਉਨ੍ਹਾਂ ਖਾਸ ਜ਼ਿਕਰ ਕੀਤਾ ਜਿਸ ਵਿਚ ਕਥਿਤ ਦੋਸ਼ੀ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਅਤੇ ਉਹ ਇਕ ਫ਼ੌਜੀ ਤੇ ਉਸ ਦੇ ਪਰਿਵਾਰ ਨੂੰ  ਤੰਗ ਪ੍ਰੇਸ਼ਾਨ ਕਰ ਰਿਹਾ ਸੀ ਤੇ ਪੁਲਿਸ, ਪੁਲਿਸ ਮੁਲਾਜ਼ਮ ਦੀ ਸਹਾਇਤਾ ਕਰਦੀ ਸੀ ਤੇ ਉਸ ਦੇ ਵਿਰੁੱਧ ਕੋਈ ਕਾਰਵਾਈ ਵੀ ਅਮਲ ਵਿਚ ਨਹੀਂ ਸੀ ਲਿਆਂਦੀ, ਉਨ੍ਹਾਂ ਦੇ ਦਖ਼ਲ ਤੋਂ ਬਾਅਦ ਉਕਤ ਕਥਿਤ ਦੋਸ਼ੀ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਗਈ ਤੇ ਪੀੜਤ ਪਰਿਵਾਰ ਨੂੰ  ਇਨਸਾਫ਼ ਦੁਆਇਆ ਗਿਆ | ਉਨ੍ਹਾਂ ਆਖਿਆ ਕਿ ਇਸ ਤਰਾਂ ਦੇ ਲੰਬਿਤ ਮਾਮਲਿਆਂ ਦੀ ਲਿਸਟ ਲੰਬੀ ਹੈ ਤੇ ਜਲਦ ਉਕਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ | 
ਇਸ ਮੌਕੇ ਤੇ ਸ੍ਰੀ ਚਰਨਛੋਹ ਗੰਗਾ ਅੰਮਿਤ ਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਗੁਰੂ ਘਰ ਤੋਂ ਲੋਕ ਸਭਾ ਚੋਣਾ ਵੇਲੇ ਤੋਂ ਐੱਸ.ਐੱਸ.ਪੀ ਹੁਸ਼ਿਆਰਪੁਰ ਵਲੋਂ ਵਾਪਿਸ ਲਏ ਸੁਰੱਖਿਆ ਮੁਲਾਜ਼ਮ ਵਾਪਿਸ ਨਾ ਭੇਜਣ ਅਤੇ ਅੱਜ ਤੱਕ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੂੰ  ਸੁਰੱਖਿਆ ਕਰਮਚਾਰੀ ਨਾ ਮਿਲਣ ਸਬੰਧੀ ਆਈ ਲਿਖਤੀ ਬੇਨਤੀ ਸਬੰਧੀ ਸ੍ਰ ਗੜ੍ਹੀ ਨੇ ਆਖਿਆ ਕਿ ਗੁਰੂ ਘਰਾਂ ਦੀ ਸੁਰੱਖਿਆ ਸਬੰਧੀ ਮਾਮਲਾ ਉਹ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਲਿਆਕੇ ਜਲਦ ਹੱਲ ਕਰਵਾਉਂਣਗੇ | ਇਸ ਮੌਕੇ ਤੇ ਗੁਰਬਖਸ਼ ਸਿੰਘ ਦੇ ਨਾਲ ਜਸਦੀਸ਼ ਕੁਮਾਰ ਦੀਸ਼ਾ, ਰਾਮ ਸਿੰਘ ਭੰਗਲਾਂ ਅਤੇ ਸੰਜੀਵ ਸਿੰਘ ਸਰਪੰਚ ਭਵਾਨੀਪੁਰ  ਵੀ ਹਾਜ਼ਰ ਸਨ |