ਪੰਜਾਬ ਯੂਥ ਕਲੱਬ ਪ੍ਰੋਗਰਾਮ ਅਧੀਨ ਜਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਬੈਂਸ ਨੂੰ ਮੁਹਾਲੀ ਹਲਕੇ ਦਾ ਵਿਸ਼ੇਸ਼ ਇੰਚਾਰਜ ਲਗਾਇਆ
ਐਸ ਏ ਐਸ ਨਗਰ, 5 ਮਈ- ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਜਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ ਨੂੰ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਪੰਜਾਬ ਯੂਥ ਕਲੱਬ, ਪ੍ਰੋਗਰਾਮ ਅਧੀਨ ਮੁਹਾਲੀ ਹਲਕੇ ਦਾ ਵਿਸ਼ੇਸ਼ ਇੰਚਾਰਜ ਲਗਾਇਆ ਗਿਆ ਹੈ|
ਐਸ ਏ ਐਸ ਨਗਰ, 5 ਮਈ- ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਜਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ ਨੂੰ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਪੰਜਾਬ ਯੂਥ ਕਲੱਬ, ਪ੍ਰੋਗਰਾਮ ਅਧੀਨ ਮੁਹਾਲੀ ਹਲਕੇ ਦਾ ਵਿਸ਼ੇਸ਼ ਇੰਚਾਰਜ ਲਗਾਇਆ ਗਿਆ ਹੈ|
ਜਿਸ ਵਿੱਚ ਆਉਣ ਵਾਲੇ ਇਕ ਮਹੀਨੇ ਵਿੱਚ ਮੁਹਾਲੀ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਹਰ ਵਾਰਡ ਵਿੱਚ ਪੰਜਾਬ ਸਰਕਾਰ ਦੇ ਅਦਾਰੇ ਯੂਥ ਡਵੈਲਪਮੈਂਟ ਬੋਰਡ ਅਧੀਨ ਇਕ ਯੂਥ ਕਲੱਬ ਬਣਾਇਆ ਜਾਏਗਾ ਜਿਸਦਾ ਨਿਰੋਲ ਮਕਸਦ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ|
ਉੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਪਿੰਡਾਂ ਵਿੱਚ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਖੋਜਣ ਤੇ ਨਵੇਂ ਮੌਕੇ ਪੈਦਾ ਕਰਨਾ ਵੀ ਹੋਏਗਾ।