ਪਾਣੀਆਂ ਦੇ ਮੁੱਦੇ ਤੇ ਕਿਰਤੀ ਕਿਸਾਨ ਯੂਨੀਅਨ ਆਈ ਅੱਗੇ

ਨਵਾਂਸ਼ਹਿਰ, 4 ਮਈ- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਰਫੋਂ ਵਿਸ਼ੇਸ਼ ਤੌਰ ਤੇ ਆਪ ਪਾਰਟੀ ਦੇ ਬੰਗਾ ਹਲਕੇ ਦੇ ਐਮ ਐਲ ਏ ਸੁਖਵਿੰਦਰ ਸੁੱਖੀ ਅਤੇ ਨਵਾਂਸ਼ਹਿਰ ਹਲਕੇ ਦੇ ਐਮ ਐਲ ਏ ਨਛੱਤਰ ਪਾਲ ਨਾਲ ਪੰਜਾਬ ਦੇ ਪਾਣੀਆਂ ਦੀ ਲੋੜ ਲਈ ਮੀਟਿੰਗ ਹੋਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਸ਼ੇਸ਼ ਤੌਰ ਤੇ 5 ਮਈ ਨੂੰ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਹਿੱਤ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਐਮ ਐਲ ਏ ਸੁਖਵਿੰਦਰ ਸੁੱਖੀ ਅਤੇ ਨਛੱਤਰ ਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ।

ਮੰਗ ਪੱਤਰ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇਕਤਰਫਾ ਐਮਧੱਕੇਸ਼ਾਹੀ ਕਰਕੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਦਾ ਆਧਾਰ ਸੂਬਿਆਂ ਦੇ ਅਧਿਕਾਰਾ ਨੂੰ ਨਿਸ਼ਾਨਾ ਬਣਾਉਂਦਾ ਡੈਮ ਸੇਫਟੀ ਐਕਟ ਨੂੰ ਵਿਸ਼ੇਸ਼ ਇਜਲਾਸ ਦੌਰਾਨ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇ , ਦਰਿਆਈ ਪਾਣੀਆਂ ਦੇ ਮਸਲੇ ਨੂੰ ਸੰਸਾਰ ਭਰ ਚ ਪ੍ਰਮਾਣਿਕ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ , ਹਰਿਆਣਾ , ਦਿੱਲੀ , ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸ਼ਾਰਦਾ ਨਦੀ ਦੇ ਅਜਾਈਂ ਜਾ ਰਹੇ ਪਾਣੀ ਨੂੰ ਵਰਤਿਆ ਜਾਵੇ । 
ਕੇਂਦਰ ਸਰਕਾਰ ਨੂੰ ਇਸ ਸਬੰਧੀ ਸੰਬੰਧਤ ਸੂਬਿਆਂ ਨਾਲ ਗੱਲਬਾਤ ਕਰਕੇ ਲੋੜੀਂਦਾ ਵਿੱਤੀ ਬਜ਼ਟ ਜਾਰੀ ਕਰੇ ।ਰਾਵੀ ਦਰਿਆ ਦੇ ਪਾਕਿਸਤਾਨ ਨੂੰ ਅਜਾਈਂ ਜਾ ਰਹੇ ਪਾਣੀ ਨੂੰ ਸੰਭਾਲਣ ਅਤੇ ਵਰਤੋਂ ਕਰਨ ਲਈ ਕੇਂਦਰ ਸਰਕਾਰ ਦੋ ਲੱਖ ਕਰੋੜ ਦਾ ਵਿੱਤੀ ਪੈਕੇਜ ਮੁਹੱਈਆ ਕਰਵਾਏ । ਪੰਜਾਬ ਸਰਕਾਰ ਹਰ ਖੇਤ ਅਤੇ ਘਰ ਤੱਕ ਪੀਣ ਵਾਲਾ ਸਾਫ ਸੁਥਰਾ ਪਾਣੀ ਮੁੱਹਈਆ ਕਰਵਾਉਣ ਲਈ ਬਜ਼ਟ ਦਾ ਵਿੱਤੀ ਪ੍ਰਬੰਧ ਕੀਤਾ ਜਾਵੇ ।
ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ ਨਵਾਂਸ਼ਹਿਰ ਇਲਾਕੇ ਦੇ ਪ੍ਰਧਾਨ , ਸੁਰਿੰਦਰ ਸਿੰਘ ਮਹਿਰਮ ਪੁਰ ਔੜ ਬਲਾਕ ਪ੍ਰਧਾਨ , ਸੋਹਣ ਸਿੰਘ ਅਟਵਾਲ ਮੀਤ ਪ੍ਰਧਾਨ, ਰਾਮ ਜੀ ਦਾਸ ਸਨਾਵਾ , ਅਵਤਾਰ ਸਿੰਘ ਸਕੋਹਪੁਰ , ਬਿਕੱਰ ਸਿੰਘ ਸੇਖੂਪੁਰ , ਕਰਨੈਲ ਸਿੰਘ ਉੜਾਪੜ , ਕਸ਼ਮੀਰ ਸਿੰਘ , ਜੀਵਨ ਬੇਗੋਵਾਲ , ਆਗਿਆਕਾਰ ਸਿੰਘ ਬੈਂਸ , ਨਿਰਮਲ ਸਿੰਘ ਮੱਲਪੁਰ ਅੜਕਾ , ਚਰਨਜੀਤ ਸਿੰਘ , ਮੱਖਣ ਸਿੰਘ ਭਾਨਮਜਾਰਾ , ਬਲਵਿੰਦਰ ਸਿੰਘ ਸਾਧੂ ਸਿੰਘ ਅਤੇ ਹੋਰ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ , ਜਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ , ਸੁਰਜੀਤ ਕੌਰ ਉਟਾਲ ਅਤੇ ਮਨਜੀਤ ਕੌਰ ਅਲਾਚੌਰ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ।