"ਵਿਸ਼ਵ ਮਜਦੂਰ ਦਿਵਸ” ਤੇ ਲੱਗੇ ਖੂਨਦਾਨ ਕੈਂਪ ਵਿੱਚ ਔਜ਼ਾਰਾਂ ਸਮੇਤ ਪੁੱਜੇ ਮਜ਼ਦੂਰਾਂ ਨੇ ਕੀਤਾ ਖੂਨਦਾਨ
ਨਵਾਂਸ਼ਹਿਰ- ਸਥਾਨਕ ਬੀ ਡੀ ਸੀ ਬਲੱਡ ਸੈਂਟਰ ਵਲੋਂ ਵਿਸ਼ਵ ਮਜ਼ਦੂਰ ਦਿਵਸ ਤੇ ਆਈ.ਐਸ.ਬੀ.ਟੀ.ਆਈ( (Indian Society of Blood Transfusion & Immunoheamatology Punjab chapter )ਦੇ ਸਹਿਯੋਗ ਨਾਲ੍ਹ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 22 ਵਿਅਕਤੀਆਂ ਨੇ ਸਵੈ-ਇਛੁੱਕ ਖੂਨਦਾਨ ਕੀਤਾ । ਕੈਂਪ ਦਾ ਉਦਘਾਟਨ ਸੰਨਦੀਪ ਕੁਮਾਰ ਪ੍ਰਧਾਨ ਦਿਵਿਆਂਗ ਸੋਸ਼ਲ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਖੁਦ ਖੂਨਦਾਨ ਕਰਕੇ ਕੀਤਾ।

ਉਹਨਾਂ ਦਾ ਕਹਿਣਾ ਸੀ ਕਿ ਖੂਨਦਾਨ ਕਰਨ ਦਾ ਮੌਕਾ ਮਿਲਣਾ ਮਾਣ ਵਾਲ੍ਹੀ ਗੱਲ ਹੈ ਕਿਉਂਕਿ ਜੇ ਤੰਦਰੁਸਤ ਵਿਅਕਤੀ ਦੀ ਉਮਰ 18 ਸਾਲ ਤੋਂ 65 ਸਾਲ ਤੱਕ ਹੋਵੇ, ਸਰੀਰਕ ਵਜਨ ਘੱਟੋ ਘੱਟ 45 ਕਿਲੋਗ੍ਰਾਮ ਹੋਵੇ, ਸਰੀਰ ਵਿੱਚ ਖੂਨ ਦਾ ਪੱਧਰ 12.5 ਗ੍ਰਾਮ ਪ੍ਰਤੀਸ਼ਤ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ ਤਾਂ ਹੀ ਡਾਕਟਰ ਵਲੋਂ ਖੂਨਦਾਨ ਪ੍ਰਵਾਨ ਕੀਤਾ ਜਾਂਦਾ ਹੈ। ਹਰ ਤਿੰਨ ਮਹੀਨੇ ਬਾਅਦ ਇਹ ਵੱਡਮੁੱਲਾ ਪੁੰਨ ਕਰਨਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਦੀ ਸੇਵਾ ਅਤੇ ਲੋੜਵੰਦ ਵਲੋਂ ਖੂਨ ਪ੍ਰਾਪਤ ਕਰਨਾ ਆਦਿ ਬਗੈਰ ਕਿਸੇ ਜਾਤ-ਬਰਾਦਰੀ ਅਤੇ ਅਮੀਰੀ-ਗਰੀਬੀ ਦੇ ਫਰਕ ਤੋਂ ਹੈ।
ਪਹਿਲੀ ਮਈ ਤੇ ਖੂਨਦਾਨ ਵਿਸ਼ੇ ਤੇ ਜੇ ਐਸ ਗਿੱਦਾ ,ਪ੍ਰਵੇਸ਼ ਕੁਮਾਰ ਤੇ ਡਾ. ਅਜੇ ਬੱਗਾ ਨੇ ਆਪਣੇ ਆਪਣੇ ਸੰਦੇਸ਼ ਵਿੱਚ ਆਖਿਆ ਕਿ ਦੁਨੀਆਂ ਦੀ ਹਰ ਉਸਾਰੀ ਤੇ ਸਹੂਲਤ ਵਿੱਚ ਮਜ਼ਦੂਰ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਨਾ ਹੀ ਮਜਦੂਰ ਬਿਨਾਂ ਕਿਸੇ ਵਿਕਾਸ ਦੀ ਕਲਪ੍ਹਨਾ ਹੀ ਨਹੀਂ ਕੀਤੀ ਜਾ ਸਕਦੀ । ਡਾ.ਬੱਗਾ ਨੇ ਸੁੱਜੋਂ ਪਿੰਡ ਦੇ ਜੰਮਪਲ੍ਹ ਸਵ: ਕਾਮਰੇਡ ਚੈਨ ਸਿੰਘ ਗਿੱਦਾ ਦੇ ਕਿਰਤੀ ਜੀਵਨ ਦਾ ਹਵਾਲਾ ਦਿੱਤਾ ਜਿਹਨਾਂ ਦੇ ਪੁੱਤਰ ਜੇ ਐਸ ਗਿੱਦਾ ਹਮੇਸ਼ਾ ਖੂਨਦਾਨ ਸੇਵਾ ਨੂੰ ਸਮਰਪਿਤ ਰਹਿੰਦੇ ਹਨ। ਸ੍ਰੀ ਪ੍ਰਵੇਸ਼ ਕੁਮਾਰ ਨੇ ਮਜ਼ਦੂਰ ਜਮਾਤ ਨੂੰ ਅਪੀਲ ਕੀਤੀ ਕਿ ਮਜ਼ਦੂਰ ਆਪਣੇ ਆਪ ਨੂੰ ਤੰਦਰੁਸਤ ਰੱਖ ਕੇ ਹੀ ਤੇਜ਼ ਤੇ ਮਿਆਰੀ ਵਿਕਾਸ ਲਈ ਸਹਿਯੋਗੀ ਬਣ ਸਕਦਾ ਹੈ ਇਸ ਲਈ ਉਸ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ।
ਇਸ ਮੌਕੇ ਖੂਨਦਾਨ ਕਰਨ ਲਈ ਮਜ਼ਦੂਰ ਸਰਬਜੀਤ ਸਿੰਘ, ਰਮਨ ਕੁਮਾਰ, ਈਸ਼ਵਰ, ਸੌਦਾਗਰ, ਵਿਜੈ ਕੁਮਾਰ, ਸੁੰਦਰ ਲਾਲ੍ਹ, ਨਰਿੰਦਰ ਕੁਮਾਰ ਗਿੱਲ ਹਾਜਰ ਸਨ। ਬੀ ਡੀ ਸੀ ਵਲੋਂ ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ , ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ, ਮੁਕੇਸ਼ ਕਾਹਮਾ, ਨੇਹਾ ਕੌਸ਼ਲ, ਸੁਮੀਤ ਗਿੱਲ, ਬੀਨਾ ਕੁਮਾਰੀ ਅਤੇ ਬੀ ਐਲ ਐਮ ਕਾਲਜ਼ ਤੋਂ ਪ੍ਰੋਫੈਸਰ ਓਂਕਾਰ ਸਿੰਘ ਆਦਿ ਹਾਜਰ ਸਨ।