ਮਾਨਵਤਾ ਦੇ ਉਲਟ ਗੈਰ ਸਮਾਜਿਕ ਕੰਮ ਕਰਕੇ ਸਵਰਗ ਦੀ ਇੱਛਾ ਰੱਖਣਾ ਸੋਭਦਾ ਨਹੀਂ: ਨੌਲੱਖਾ
ਪਟਿਆਲਾ- ਮਹਾਂਪੁਰਸ਼ਾਂ ਦੇ ਕਥਨ ਅਨੁਸਾਰ ਮਨੁੱਖਾ-ਦੇਹੀ ਦੁਰਲੱਭ ਹੈ ਅਤੇ ਇਹ ਜਨਮ ਸਰਬੋਤਮ ਹੈ। ਜਿਸ ਦੀ ਪ੍ਰਾਪਤੀ ਵੱਡੇ ਭਾਗਾਂ ਕਰਕੇ ਵਾਹਿਗੁਰੂ ਦੀ ਅਪਾਰ ਕਿਰਪਾ ਰਾਹੀਂ ਹੁੰਦੀ ਹੈ ਜਿਸਨੂੰ ਸਾਰੀਆਂ ਪ੍ਰਜਾਤੀਆਂ ਦੇ ਜਨਮਾਂ ਵਿੱਚੋਂ ਸਰਵਸ਼੍ਰੇਸ਼ਠ ਮੰਨਿਆ ਗਿਆ ਕਿਉਂਕਿ ਹੋਰ ਕਿਸੇ ਜੀਵ ਜੰਤੂ ਪਸ਼ੂ ਪੱਕਛੀ ਨੂੰ ਇਨੀਂ ਸ਼ੁਧੀ ਬੁੱਧੀ ਨਹੀਂ ਜਿਨਾਂ ਗਿਆਨ ਮਨੁੱਖੀ ਜਾਮੇ ਕੋਲ ਹੈ।

ਮਨੁੱਖ ਦਿਮਾਗ ਨਾਲ ਆਪਣੀ ਜ਼ਿੰਦਗੀ ਨੂੰ ਵਧੀਆ ਜਿਊਣ ਦਾ ਰਸਤਾ ਲੱਭ ਕੇ ਸਵਰਗ ਨਰਕ ਦਾ ਰਸਤਾ ਤੈਅ ਕਰ ਸਕਦਾ। ਕੁੱਛ ਦਾ ਮੰਨਣਾ ਸਵਰਗ ਨਰਕ ਇਸ ਧਰਤੀ ਤੇ ਹੀ ਹੈ ਕੁੱਝ ਦਾ ਕਹਿਣਾ ਸਵਰਗ ਨਰਕ ਦਾ ਫੈਸਲਾ ਪ੍ਰਮਾਤਮਾ ਕਰਦਾ ਹੈ।ਲੋਕ ਮੌਤ ਦੇ ਸ਼ਬਦ ਨੂੰ ਮਰਨ ਤੋਂ ਬਾਅਦ ਸਵਰਗ ਸਿਧਾਰ ਗਿਆ ਕਹਿਣ ਲਗਦੇ ਹਨ ਅਤੇ ਉਸ ਦੇ ਨਾਂ ਅੱਗੇ ਸਵਰਗ ਵਾਸੀ ਲਿਖਣ ਲੱਗ ਜਾਂਦੇ ਹਨ ਉਸਦੀ ਆਤਮਾ ਦੀ ਸ਼ਾਂਤੀ ਲਈ ਪਾਠ ਸਮਾਰੋਹਾਂ ਵਿਚ ਵੀ ਸਵਰਗਵਾਸੀ ਕਿਹਾ ਜਾਂਦਾ ਹੈ।
ਅਗਰ ਦੇਖਿਆ ਜਾਵੇ ਸਵਰਗ ਨਰਕ ਇਥੇ ਹੀ ਹੈ।ਇੱਕ ਮਨੁੱਖ ਸਾਰੀ ਉਮਰ ਚੋਰੀਆਂ,ਠੱਗੀਆਂ ਤੇ ਡਾਕੇ ਮਾਰਕੇ ਲੋਕਾਂ ਦੇ ਧੰਨ ਅਤੇ ਸੰਪਤੀ ਨੂੰ ਲੁੱਟਦਾ ਰਿਹਾ ਹੋਵੇ ਫਿਰ ਉਹ ਮਰਨ ਤੋਂ ਬਾਅਦ ਸਵਰਗ ਵਾਸੀ ਕਿਵੇਂ ਹੋ ਸਕਦਾ? ਨਸ਼ੇੜੀ, ਸ਼ਰਾਬੀ ਅਤੇ ਜੁਆਰੀਏ ਗੈਰ ਸਮਾਜਿਕ ਕੰਮ ਕਰਦੇ ਹਨ ਅਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਰੋਜ਼ ਕੁੱਟ ਮਾਰ ਕਰਦਾ ਹੈ ਘਰ ਪਰਿਵਾਰ ਦੇ ਸਾਰੇ ਮੈਂਬਰ ਉਸਤੋਂ ਦੁਖੀ ਹੋਣ ਫਿਰ ਇਸਨੂੰ ਮੌਤ ਤੋਂ ਬਾਅਦ ਸਵਰਗਵਾਸੀ ਕਿਵੇਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਕੋਈ ਮਨੁੱਖ ਕਿਸੇ ਨਿਰਦੋਸ਼ ਦੇ ਕਤਲ ਵਿੱਚ ਜੇਲ੍ਹ ਦੀ ਹਵਾ ਖਾ ਰਿਹਾ ਹੋਵੇ ਉਹ ਲੋਕ ਸ੍ਵਰਗ ਵਾਰੇ ਕਿਵੇਂ ਸੋਚ ਸਕਦੇ ਹਨ।
ਇਸਦੇ ਉਲਟ ਇੱਕ ਮਜ਼ਦੂਰ ਮੇਹਨਤ ਕਰਕੇ ਪ੍ਰਵਾਰ ਨੂੰ ਪਾਲ ਰਿਹਾ ਪ੍ਰਵਾਰਕ ਮੈਂਬਰ ਉਸਤੋਂ ਖੁਸ਼ ਹਨ ਕਿ ਇਹ ਸਵਰਗ ਤੋਂ ਘੱਟ ਹੈ ਜੋ ਲੋਕ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਵਾਸਤੇ ਇਹ ਧਰਤੀ ਸਵਰਗ ਰੂਪ ਹੈ। ਇਸੇ ਤਰ੍ਹਾਂ ਜ਼ੋ ਲੋਕ ਦੇਸ਼ ਦੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਜੀ ਰਹੇ ਹਨ ਉਸਦਾ ਪ੍ਰਵਾਰ ਖੁਸ਼ ਹੈ ਉਸ ਲਈ ਇਹ ਜੀਵਨ ਸਵਰਗ ਹੈ। ਗ਼ਲਤ ਅਤੇ ਗੈਰ ਸਮਾਜਿਕ ਕੰਮ ਕਰਨ ਵਾਲੇ ਨੂੰ ਸਵਰਗ ਵਾਲੀ ਲਾਈਨ ਵਿੱਚ ਰੱਖਣਾ ਠੀਕ ਨਹੀਂ। ਸ੍ਵਰਗ ਦੀ ਚਾਹਤ ਲਈ ਆਓ ਸਾਰੇ ਚੰਗੇ ਕੰਮ ਕਰਕੇ ਅੱਛੇ ਨਾਗਰਿਕ ਹੋਣ ਦਾ ਸਬੂਤ ਦੇਈਏ ਤਾਂਜ਼ੋ ਪ੍ਰਵਾਰ, ਸਮਾਜ ਅਤੇ ਦੇਸ਼ ਸਵਰਗ ਬਣ ਸਕੇ।