ਉਪ ਮੰਡਲ ਪੱਧਰੀ ਕਮੇਟੀ ਦੀ ਮੀਟਿੰਗ ‘ਚ ਹੋਈ ਟ੍ਰੀ ਪ੍ਰੀਜ਼ਰਵੇਸ਼ਨ ਨਾਲ ਜੁੜੇ 28 ਮਾਮਲਿਆਂ 'ਤੇ ਚਰਚਾ

ਗੜ੍ਹਸ਼ੰਕਰ 27 ਮਈ: ਗੁਰਸਿਮਰਨਜੀਤ ਕੌਰ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਬਤੌਰ ਚੇਅਰਮੈਨ, ਟ੍ਰੀ ਪ੍ਰੀਜ਼ਰਵੇਸ਼ਨ ਪਾਲਿਸੀ ਫਾਰ ਨੌਨ-ਫੌਰੈਸਟ ਗੌਰਮਿੰਟ ਐਂਡ ਪਬਲਿਕ ਲੈਂਡ ਤਹਿਤ ਉਪ ਮੰਡਲ ਪੱਧਰੀ ਕਮੇਟੀ, ਹੁਸਿ਼ਆਰਪੁਰ ਦੀ ਮੀਟਿੰਗ ਕੀਤੀ ਗਈ।

 ਇਸ ਮੀਟਿੰਗ ਜਤਿੰਦਰ ਰਾਣਾ ਵਣ ਰੇਂਜ ਅਫਸਰ ਹੁਸਿ਼ਆਰਪੁਰ, ਕਿਰਨਦੀਪ ਸਿੰਘ ਵਣ ਰੇਂਜ ਅਫਸਰ, ਸੰਜੀਵ ਕੁਮਾਰ ਵਣ ਰੇਂਜ ਅਫਸਰ, ਜ਼ਸਪਾਲ ਸਿੰਘ ਵਣ ਰੇਂਜ ਅਫਸਰ ਮਾਹਿਲਪੁਰ,  ਜ਼ਸਬੀਰ ਸਿੰਘ ਵਣ ਰੇਂਜ ਅਫਸਰ ਢੋਲਵਾਹਾ ਹਾਜ਼ਰ ਹੋਏ। 
ਇਸ ਮੀਟਿੰਗ ਦੌਰਾਨ ਵੱਖ- ਵੱਖ 28 ਪਿੰਡਾਂ ਦੇ ਦਰਖਤਾਂ ਦੀ ਅਸੈਸਮੈਂਟ ਅਤੇ ਸਰਵੇ ਕਰਨ ਲਈ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ,ਗਿਆ।