ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਨੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ
ਮਾਹਿਲਪੁਰ, 28 ਅਪ੍ਰੈਲ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵੱਲੋਂ ਕਰਵਾਏ ਜਾਂਦੇ ਮਹੀਨਾਵਾਰ ਰਾਤਰੀ ਗੁਰਮਤਿ ਸਮਾਗਮ ਨੂੰ ਜਾਰੀ ਰੱਖਦਿਆਂ ਅਪ੍ਰੈਲ ਮਹੀਨੇ ਦਾ ਸਮਾਗਮ ਪਿੰਡ ਬਾਹੋਵਾਲ ਵਿਖੇ ਸਰਦਾਰ ਵਰਿੰਦਰ ਸਿੰਘ ਮੁੱਖ ਸੇਵਾਦਾਰ ਦੀ ਦੇਖ ਰੇਖ ਹੇਠ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਕਰਵਾਇਆ ਗਿਆ।

ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਗਰਾਓ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਜਰਨੈਲ ਹਰੀ ਸਿੰਘ ਨਲੂਏ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਭਾਈ ਬਲਵੀਰ ਸਿੰਘ ਮਨੋਲੀਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਉਹ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ, ਜੋ ਇਸ ਬ੍ਰਹਿਮੰਡ ਦੇ ਕਣ- ਕਣ ਵਿੱਚ ਮੌਜੂਦ ਹੈ। ਸਮਾਗਮ ਦੇ ਅਖੀਰ ਵਿੱਚ ਸਰਦਾਰ ਵਰਿੰਦਰ ਸਿੰਘ ਜੀ ਨੇ ਗੁਰੂ ਘਰ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਦਾਰ ਹਰਬੰਸ ਸਿੰਘ ਸਰਹਾਲਾ ਮੁੱਖ ਸੇਵਾਦਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ, ਸਰਦਾਰ ਗੁਰਦੀਪ ਸਿੰਘ ਜੀ ਚੱਕ ਕਟਾਰੂ, ਸਰਦਾਰ ਸੋਹਣ ਸਿੰਘ ਦਾਦੂਵਾਲ, ਸਤਪਾਲ ਸਿੰਘ, ਸਰਦਾਰ ਸੋਹਣ ਸਿੰਘ, ਬਖਸ਼ੀਸ਼ ਸਿੰਘ, ਸ੍ਰੀ ਪ੍ਰਕਾਸ਼ ਰਾਮ ਸਾਬਕਾ ਸਰਪੰਚ, ਪੂਰਨ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਮੌਜੂਦਾ ਸਰਪੰਚ ਸਰਦਾਰ ਹਰਦੀਪ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਚੱਲਿਆ। ਪ੍ਰਬੰਧਕਾਂ ਨੇ ਹਰ ਸਾਲ ਸਮਾਗਮ ਇਸ ਗੁਰੂ ਘਰ ਵਿੱਚ ਕਰਵਾਉਣ ਲਈ ਸੁਸਾਇਟੀ ਨੂੰ ਬੇਨਤੀ ਵੀ ਕੀਤੀ।