ਵੈਲਫੇਅਰ ਕਲੱਬ ਚੰਦੇਲੀ ਵੱਲੋਂ ਪਿੰਡ ਦੇ 50 ਖਿਡਾਰੀਆਂ ਨੂੰ ਵਰਦੀਆਂ ਵੰਡੀਆਂ ਗਈਆਂ

ਮਾਹਿਲਪੁਰ- ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਨੂੰ ਨਵੀਆਂ ਲੀਹਾਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਦੀ ਸਰਪੰਚ ਮੈਡਮ ਕਮਲ ਅਤੇ ਉਹਨਾਂ ਦੇ ਜੀਵਨ ਸਾਥੀ ਜੀਵਨ ਚੰਦੇਲੀ ਵੱਲੋਂ ਯੋਗ ਅਗਵਾਈ ਸਦਕਾ ਹਰ ਖੇਤਰ ਵਿੱਚ ਪਿੰਡ ਅੱਗੇ ਵੱਧ ਰਿਹਾ ਹੈ। ਹੁਣ ਐਨਆਰਆਈ ਵੀਰਾਂ ਨੇ ਪਿੰਡ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਆਰੰਭੇ ਹਨ। ਜਿਨ੍ਹਾਂ ਵਿੱਚ ਅੱਜ 50 ਦੇ ਕਰੀਬ ਖਿਡਾਰੀਆਂ ਨੂੰ ਕਿੱਟਾਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਵੱਖ ਵੱਖ-ਵੱਖ ਅਕੈਡਮੀਆਂ ਵਿਚ ਚੁਣੇ ਗਏ ਤਿੰਨ ਬੱਚਿਆਂ ਹਰਸ਼, ਸੌਰਵ ਅਤੇ ਟਿੱਡੀ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ।

       ਕਲੱਬ ਦੇ ਪ੍ਰਧਾਨ ਜੀਵਨ ਚੰਦੇਲੀ ਨੇ ਕਿਹਾ ਕਿ  ਇਹਨਾਂ ਬੱਚਿਆਂ ਦਾ ਵੱਖ-ਵੱਖ ਅਕੈਡਮੀਆਂ ਵਿਚ ਚੁਣੇ ਜਾਣਾ ਸਾਡੀ ਸ਼ੁਰੂਆਤੀ ਪ੍ਰਾਪਤੀ ਹੈ । ਆਸ ਹੈ ਕਿ ਇਹ ਬੱਚੇ ਚੰਗੇ ਖਿਡਾਰੀਆਂ ਵਜੋਂ ਆਪਣਾ ਭਵਿੱਖ ਬਣਾਉਣਗੇ ਅਤੇ ਹੋਰ ਬੱਚੇ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਤਰ੍ਹਾਂ ਦੇ ਚੰਗੇ ਕਦਮ ਪੁੱਟਣਗੇ । ਕਲੱਬ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। 
ਇਸ ਮੌਕੇ ਕਲੱਬ ਦੇ ਪ੍ਰਧਾਨ ਜੀਵਨ ਚੰਦੇਲੀ ਦੇ ਨਾਲ ਮੁੱਖ ਸਲਾਹਕਾਰ ਗੁਰਜਿੰਦਰ ਸਿੰਘ ਲਵਲੀ ,ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸਿੰਘ ਸੋਢੀ , ਕਾਰਜਕਾਰਨੀ ਮੈਂਬਰ ਜਗਦੀਸ਼ ਪਾਲ ਜੀ ਬਿਜਲੀ ਬੋਰਡ , ਜਨਰਲ ਸਕੱਤਰ ਹਰਜੀਤ ਸਿੰਘ ਲਾਡੀ , ਪਲਵਿੰਦਰ ਸਿੰਘ ਪਾਲੀ , ਮੀਕਾ ਸਿੰਘ ਅਤੇ ਭੁਪਿੰਦਰ ਸਿੰਘ ਵੀ ਮੌਜੂਦ ਰਹੇ ।