172 ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ, 41 ਦੇ ਮੁਫਤ ਅਪ੍ਰੇਸ਼ਨ।

ਪਟਿਆਲਾ- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਮਾਨਵਤਾਂ ਦੀ ਭਲਾਈ, ਸੁਰੱਖਿਆ, ਸਿਹਤ, ਸਨਮਾਨ, ਖੁਸ਼ਹਾਲੀ ਗਾਇਡੈਸ ਲਈ ਜ਼ੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ। ਇਸੇ ਸਬੰਧ ਵਿੱਚ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਪ੍ਰੋਜੈਕਟ ਇੰਚਾਰਜ ਕੈਪਟਨ ਤੇਜ਼ ਮੁਹੰਮਦ ਦੀ ਅਗਵਾਈ ਹੇਠ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਆਮ ਲੋਕਾਂ ਦੀਆਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਵਿੱਚ ਚੰਗੇ ਲੈਜ ਪਾਕੇ ਬਿਨਾਂ ਟਾਂਕੇ ਵਾਲੇ ਅਪ੍ਰੈਸਨ ਕਰਨ ਦਾ ਵਿਸ਼ੇਸ਼ ਕੈਂਪ, ਡਾਕਟਰ ਮਨਪ੍ਰੀਤ ਸਿੰਘ, ਗਲੋਬਲ ਅੱਖਾਂ ਦੇ ਹਸਪਤਾਲ ਵਲੋਂ ਲਗਾਇਆ ਗਿਆ।

 ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੈਂਪ ਵਿਖੇ ਆਮ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਲਾਭ ਹੋਇਆ। ਅਜਿਹੇ ਲੋਕਾਂ ਵਲੋਂ ਜ਼ਿੰਦਗੀ ਦੀ ਦੌੜ ਭਜ ਕਾਰਨ,‌ ਆਪਣੀ ਬਿਮਾਰੀਆਂ ਦੀ ਜਾਂਚ ਨਹੀਂ ਕਰਵਾਈਆਂ ਜਾਂਦੀਆਂ। 
ਹਸਪਤਾਲ ਦੇ ਮੈਨੇਜਰ ਵਰਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ, ਬੱਚਿਆਂ ਅਤੇ ਘਰੇਲੂ ਇਸਤਰੀਆਂ ਦੀਆਂ ਅੱਖਾਂ ਵਿੱਚ ਕੂਕਰੇ, ਸਫ਼ੇਦ ਜਾ ਕਾਲਾ ਮੋਤੀਆ ਆ ਰਹੇ ਹਨ, ਅੱਖਾਂ ਵਿੱਚ ਸੱਟਾਂ ਲਗਦੀਆਂ ਜਿਸ ਕਾਰਨ ਅੰਨ੍ਹਾਪਣ ਹੋਣ ਦਾ ਖ਼ਤਰਾ ਹੁੰਦਾ ਪਰ ਸਮੇਂ ਤੇ ਚੰਗੇ ਡਾਕਟਰਾਂ ਵਲੋਂ ਕੀਤੀ ਜਾਂਚ ਅਤੇ ਸਲਾਹ‌ ਆਦਿ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ ਬਣਾ ਸਕਦੇ ਹਨ। 
ਇਸ ਮੌਕੇ ਵਕੀਰ ਚੰਦ ਮਿੱਤਲ, ਮੁਹੰਮਦ ਰਮਜ਼ਾਨ ਢਿੱਲੋਂ, ਚਮਨ ਲਾਲ, ਕਾਕਾ ਰਾਮ ਵਰਮਾ, ਮਨਜੀਤ ਸਿੰਘ ਪੂਰਬਾ, ਇੰਦਰਜੀਤ ਸਿੰਘ ਵਾਲੀਆਂ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਏ ਮਰੀਜ਼ਾਂ ਦਾ ਸਹਾਇਤਾ ਕੀਤੀ। ਸ਼੍ਰੀ ਮਨੀਸ਼ ਗਰਗ, ਪ੍ਰਬੰਧਕ ਅਤੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕੀਤਾ। 
ਉਨ੍ਹਾਂ ਨੇ ਕਿਹਾ ਕਿ ਅੱਖਾਂ ਦੇ ਅਪ੍ਰੈਸਨ ਲਈ ਇਕ ਇਨਸਾਨ ਦੇ ਹਜ਼ਾਰਾਂ ਰੁਪਏ ਲਗਦੇ ਪਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਮੁਫ਼ਤ ਜਾਂਚ ਅਤੇ ਅਪ੍ਰੈਸਨ ਕੈਂਪ ਲਗਾਕੇ, ਗਰੀਬਾਂ ਅਤੇ ਲੋੜਵੰਦਾਂ ਦੇ ਹਜ਼ਾਰਾਂ ਰੁਪਏ ਬਚਾਕੇ,  ਭਾਰਤ ਦੇ ਮਹਾਨ ਡਾਕਟਰ ਮਨਪ੍ਰੀਤ ਸਿੰਘ ਰਾਹੀਂ ਅਪ੍ਰੈਸਨ ਕਰਵਾਕੇ, ਲੋਕਾਂ ਨੂੰ ਨਵੀਂ ਰੋਸ਼ਨੀ ਅਤੇ ਉਜਵੱਲ ਭਵਿੱਖ ਦਿੱਤਾ ਹੈ।