ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਖੇ ਟੈਕਨੋ ਵਿਰਸਾ-2025 ਦਾ ਸ਼ਾਨਦਾਰ ਆਯੋਜਨ

ਹੁਸ਼ਿਆਰਪੁਰ- ਰਿਆਤ ਬਾਹਰਾ ਐਜੂਕੇਸ਼ਨ ਸਿਟੀ, ਹੁਸ਼ਿਆਰਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ “ਟੈਕਨੋ ਵਿਰਸਾ-2025” ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਮਨਮੋਹਕ ਗੀਤਾਂ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ ਅਤੇ ਪੂਰੇ ਪ੍ਰਾਂਗਣ ਨੂੰ ਸੰਗੀਤਮਈ ਮਾਹੌਲ ਵਿੱਚ ਰੰਗ ਦਿੱਤਾ।

ਹੁਸ਼ਿਆਰਪੁਰ- ਰਿਆਤ ਬਾਹਰਾ ਐਜੂਕੇਸ਼ਨ ਸਿਟੀ, ਹੁਸ਼ਿਆਰਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ “ਟੈਕਨੋ ਵਿਰਸਾ-2025” ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਮਨਮੋਹਕ ਗੀਤਾਂ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ ਅਤੇ ਪੂਰੇ ਪ੍ਰਾਂਗਣ ਨੂੰ ਸੰਗੀਤਮਈ ਮਾਹੌਲ ਵਿੱਚ ਰੰਗ ਦਿੱਤਾ।
ਇਸ ਸਮਾਗਮ ਵਿੱਚ ਪ੍ਰੇਮ ਸਿੰਘ ਭਮਰਾ ਅਤੇ ਪਰਮਜੀਤ ਕੌਰ ਭਮਰਾ (ਪ੍ਰੀਤ ਟਰੈਕਟਰ ਲਿਮਟਿਡ) ,  ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ  ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਮੰਚ ਪ੍ਰਦਾਨ ਕਰਨ ਲਈ ਰਿਆਤ ਬਾਹਰਾ ਗਰੁੱਪ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਮਨਜੀਤ ਕੌਰ ਬਾਹਰਾ ਨੇ ਸਾਰੇ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਬਾਹਰਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਦੱਸਿਆ ਕਿ ਟੈਕਨੋ ਵਿਰਸਾ-2025, ਰਿਆਤ ਬਾਹਰਾ ਪਰਿਵਾਰ ਲਈ ਇੱਕ ਮਹੱਤਵਪੂਰਨ ਸੱਭਿਆਚਾਰਕ ਇਵੈਂਟ ਹੈ, ਜੋ ਹਰ ਸਾਲ ਵਿਦਿਆਰਥੀਆਂ ਲਈ ਉਤਸ਼ਾਹ ਅਤੇ ਉਲਾਸ ਦੀ ਲਹਿਰ ਲੈ ਕੇ ਆਉਂਦਾ ਹੈ।
ਗੁਰਨਾਮ ਭੁੱਲਰ ਨੇ " ਡਾਇਮੰਡ ਦੀ ਝਾਂਜਰ", "ਗੁੱਡੀਆਂ  ਅਤੇ ਪਟੋਲੇ", "ਪਾਗਲ" ਵਰਗੇ ਹਿੱਟ ਗੀਤ ਪੇਸ਼ ਕਰਕੇ ਨੌਜਵਾਨ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ।
ਇਸ ਮੌਕੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਡਾ. ਹਰਿੰਦਰ ਗਿੱਲ, ਡਾ. ਮੀਨਾਕਸ਼ੀ, ਡਾ. ਮਨਿੰਦਰ ਗਰੋਵਰ, ਡਾ. ਗੁਰਜੀਤ ਸਿੰਘ, ਡਾ. ਪੱਲਵੀ ਪੰਡਿਤ, ਡਾ. ਕੁਲਦੀਪ ਵਾਲੀਆ, ਹਰਿੰਦਰ ਜਸਵਾਲ, ਗੁਰਪ੍ਰੀਤ ਬੇਦੀ, ਸੀਵੀ ਜੋਸ਼ੀ, ਕੁਲਦੀਪ ਰਾਣਾ , ਦਾਨਿਸ਼ ਸਮੇਤ ਸਮੂਹ ਕੈਂਪਸ ਸਟਾਫ਼ ਮੌਜੂਦ ਰਹੇ।