ਆਰ.ਕੇ . ਪੇਸ਼ਕਸ਼ ਵੱਲੋਂ ਭਾਰਤ ਦੇ ਮਸ਼ਹੂਰ ਮਲਟੀਟਲ਼ੈਂਟਡ ਸ਼ੌ ਵਿੱਚ “ਇਸ਼ਮੰਨਜੋਤ ਸਿੰਘ” ਨੇ ਜਿੱਤਿਆ ਦਰਸ਼ਕਾਂ ਦਾ ਦਿਲ
(ਪੈਗਾਮ ਏ ਜਗਤ)- ਅੰਬਾਲਾ ਵਿਖੇ ਆਰ. ਕੇ ਪ੍ਰੇਜੇਂਟ ਵਲੋ ਪ੍ਰਸਿੱਧ ਮਲਟੀ ਟੇਲੈਂਟਡ ਸ਼ੌ ਕਰਵਾਇਆ ਗਿਆ। ਜਿਸ ਵਿੱਚ ਅਲੱਗ ਅਲੱਗ ਜਗ੍ਹਾ ਤੋਂ ਬੱਚਿਆਂ ਨੇ ਹਿੱਸਾ ਲਿਆ। ਇਸ ਸ਼ੋ ਵਿੱਚ ਪਟਿਆਲਾ ਸ਼ਹਿਰ ਤੋਂ ਆਏ ਇੱਕ ਛੋਟੇ ਜਿਹੇ ਬੱਚੇ ਨੇ ਜਿਸਦਾ ਨਾਮ ਇਸ਼ਮੰਨਜੋਤ ਸਿੰਘ ਹੈ|

ਉਸਨੇ ਉੱਘੇ ਸਿੰਗਰ ਦਲਜੀਤ ਦੋਸਾਂਝ ਦੀ ਹੂ ਬਹੂ ਨਕਲ ਕਰਕੇ ਵੱਖਰੀ ਅਦਾਕਾਰੀ ਪੇਸ਼ ਕੀਤੀ ਜਿਸਨੇ ਦਰਸ਼ਕਾਂ ਦਾ ਦਿੱਲ ਜਿੱਤ ਲਿਆ “ਇਸ਼ਮੰਨਜੋਤ” ਨੇ ਇਸ ਸ਼ੌ ਵਿੱਚ ਆਪਣੀ ਕਾਲਕਾਰੀ ਕਰਦੇ ਸਮੇਂ ਦਿਲਜੀਤ ਦੋਸਾਂਝ ਵਰਗੇ ਹੀ ਕੱਪੜੇ ਪਾਏ ਹੋਏ ਸਨ|
ਉਸਦੇ ਇੱਸ ਅੰਦਾਜ ਨੂੰ ਦੇਖਕੇ ਦਰਸ਼ਕ ਹੈਰਾਨ ਸਨ ਤੇ ਬਹੁਤ ਖੁਸ਼ ਵੀ ਸਨ ਕਿ ਨਿੱਕਾ ਜਿਆ ਬੱਚਾ ਬਿਲਕੁੱਲ ਦਿਲਜੀਤ ਵਰਗਾ ਕੰਮ ਕਰ ਰਿਹਾ ਸੀ । ਇਸ ਪ੍ਰੋਗ੍ਰਾਮ ਵਿੱਚ ਇਸ਼ਮੰਨਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੋਗ੍ਰਾਮ ਵਿਚ ਵੀ .ਆਈ.ਪੀ ਦੇ ਰੂਪ ਵਿੱਚ ਟਾਈਗਰ ਹਰਮੀਕ ਸਿੰਘ , ਮਨੀ ਬੋਪਾਰਾਏ ਵਰਗੇ ਵੱਡੇ ਅਦਾਕਾਰ ਹਾਜ਼ਿਰ ਰਹੇ।
ਉਨਾਂ ਦੇ ਨਾਲ ਨਾਲ ਪੰਜਾਬ ਦੀ ਸ਼ਾਨ ਮਿਸ ਗੁਲਮੋਹਰ ਕਵੀਨ ਕੌਰ ਸਿਮਰ , ਅਤੇ ਗੁਰਦਾਸ ਹਾਂਡਾਂ ਜੌ ਕਿ ਤਿੰਨ ਵਾਰ ਮਿਸਟਰ ਇੰਡੀਆ, ਮਿਸਟਰ ਪੰਜ਼ਾਬ ਵਿਨਰ ਨੇ ਵੀ ਇਸ ਪ੍ਰੋਗਾਰਮ ਵਿੱਚ ਜੱਜ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਸਾਰੇ ਜੱਜ ਸਹਿਬਾਨਾਂ ਨੇ “ਇੰਸ਼ਮੰਨਜੋਤ” ਨੂੰ ਵਧਾਈ ਦਿੱਤੀ ਤੇ ਹੋਰ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ ॥