ਬਾਬਾ ਮਾਨੇ ਸ਼ਾਹ ਦੇ ਦਰਬਾਰ ਮਨੋਲੀਆਂ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ

ਹੁਸ਼ਿਆਰਪੁਰ- ਦਰਬਾਰ ਬਾਬਾ ਮਾਨੇ ਸ਼ਾਹ ਤੇ ਬਾਬਾ ਮਨੋਹਰ ਗਿਰ ਦੇ ਦਰਬਾਰ ਪਿੰਡ ਮਨੋਲੀਆਂ ਵਿਖੇ ਸੱਭਿਆਚਾਰਕ ਮੇਲਾ ਵਿਸਾਖੀ ਮੇਲਾ ਕਮੇਟੀ, ਸਮੂਹ ਪੰਚਾਇਤ, ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਬਜੀਤ ਸਿੰਘ ਕੂਨਰ ਤੇ ਸਰਪੰਚ ਗੁਰਦੇਵ ਸਿੰਘ ਦੀ ਦੇਖ ਰੇਖ ’ਚ ਕਰਵਾਇਆ ਗਿਆ।

ਮੇਲੇ ਦੀ ਸ਼ੁਰੂਆਤ ਮਸ਼ਹੂਰ ਦੋਗਾਣਾ ਜੋੜੀ ਬਲਵੀਰ ਰਾਏ ਤੇ ਸ਼ਬਨਮ ਰਾਏ ਅਤੇ ਹਰਮਨ ਸ਼ਾਹ ਨੇ ਆਪਣੇ ਨਵੇਂ-ਪੁਰਾਣੇ ਗੀਤ ਪੇਸ਼ ਕਰਕੇ ਕੀਤੀ ਉਪਰੰਤ ਗਾਇਕ ਪੰਮਾ ਡੂੰਮੇਵਾਲ ਨੇ ਸਾਫ-ਸੁਥਰੀ ਗਾਇਕੀ ਪੇਸ਼ ਕਰਦਿਆਂ ਮੇਲੇ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਇਸ ਮੌਕੇ ਹਸਰਸ ਜੋੜੀ ਭੋਟੂ ਸ਼ਾਹ ਤੇ ਕਵਿਤਾ ਭੱਲਾ ਆਪਣੀ ਕਮੇਡੀ ਰਾਹੀ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ। ਇਸ ਮੌਕੇ ਜਸਵੀਰ ਬੇਗਮਪੁਰੀ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਮੇਲਾ ਕਮੇਟੀ ਵਲੋਂ ਪਿੰਡ ਦੇ ਵਿੱਦਿਅਕ ਖੇਤਰ ਮੁੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਸਟੇਜ ਦੀ ਸੇਵਾ ਲੇਖਕ ਤੇ ਗਾਇਕ ਗੁਰਵਿੰਦਰ ਕੈਂਡੋਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਕੁਮਾਰ ਬੱਬੂ, ਕਮਲਪ੍ਰੀਤ ਸਿੰਘ ਪੰਚ, ਅਮਿ੍ਰਤਪਾਲ ਸਿੰਘ ਪੰਚ, ਮਹਿੰਦਰ ਸਿੰਘ ਖੁਤਣ ਪੰਚ, ਜਸਵਿੰਦਰ ਕੌਰ, ਕਮਲਪ੍ਰੀਤ ਕੌਰ, ਚੈਨ ਸਿੰਘ, ਖੁਸ਼ਵੰਤ ਸਿੰਘ, ਬਲਦੇਵ ਸਿੱਘ ਸੰਧੂ, ਤਲਵਿੰਦਰ ਸਿੰਘ ਹੀਰ ਕਿਸਾਨ ਆਗੂ, ਨਿਰਮਲ ਸਿੰਘ, ਰਾਕੇਸ਼ ਕੁਮਾਰ, ਟੇਕ ਚੰਦ, ਨੰਬਰਦਾਰ ਭੁਪਿੰਦਰ ਸਿੰਘ, ਖੜਕ ਸਿੰਘ, ਅਵਤਾਰ ਸਿਘ ਤਾਰੀ, ਕੁਲਦੀਪ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ ਖੈਰੜ ਮਲਕੀਤ ਰਾਮ, ਗੁਰਮੇਲ ਸਿੰਘ, ਸਰਵਣ ਸਿੰਘ ਫਲੋਰਾ, ਰਣਜੀਤ ਸਿੰਘ, ਰਘਵੀਰ ਸਿੰਘ ਕੂਨਰ,ਪ੍ਰੀਤ ਨੀਤਪੁਰੀ, ਸੁਖਦੇਵ ਸਿੰਘ ਲੰਗੇਰੀ, ਰਣਜੀਤ ਸਿੰਘ ਰਾਣਾ, ਚਰਨਜੀਤ ਸਿੰਘ, ਦਲਵੀਰ ਸਿੰਘ ਕੂਨਰ ਅਮਰੀਕਾ, ਕੁਲਵੰਤ ਸਿੰਘ ਖੈਰੜ ਹਾਜ਼ਰ ਸਨ।