ਲਾਇਨਜ ਕਲੱਬ ਐਕਟਿਵ ਵਲੋਂ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਚੈੱਕ ਅੱਪ ਕੈਂਪ ਲਗਾਇਆ।
ਨਵਾਂਸ਼ਹਿਰ- ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਨਵਾਂਸ਼ਹਿਰ ਵਿਖੇ ਹਰ ਸੰਗਰਾਂਦ ਦਿਹਾੜੇ ਤੇ ਲਾਇਨਜ ਕਲੱਬ ਐਕਟਿਵ 321ਡੀ ਨਵਾਂਸ਼ਹਿਰ ਦੇ ਪ੍ਰਧਾਨ ਗੁਰਦੀਪ ਸਿੰਘ ਸੂਚ ਯੂ ਐਸ ਏ ਦੀ ਪ੍ਰਧਾਨਗੀ ਹੇਠ ਮੁਫਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਕੈਪ ਲਗਾਇਆ ਗਿਆ। ਕੈਂਪ ਵਿੱਚ ਡਿਪਟੀ ਗਵਰਨਰ ਤਰਲੋਚਨ ਸਿੰਘ ਵਿਰਦੀ, ਜੋਨਲ ਚੇਅਰਮੈਨ ਕੁਲਦੀਪ ਭੂਸ਼ਨ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਠੇਕੇਦਾਰ ਵਿਰਦੀ ਚੇਅਰਮੈਨ ਜ਼ੋਨਲ ਲਾਇਨਜ ਕਲੱਬ ਨੇ ਵਿਸਾਖੀ ਦਿਹਾੜੇ ਦੀਆਂ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਾਇਨਜ ਕਲੱਬ ਐਕਟਿਵ ਵਲੋਂ ਮਨੁੱਖਤਾ ਦੇ ਭਲੇ ਲਈ 72ਵੇਂ ਕੈਂਪ ਵਿੱਚ 174 ਲੋਕਾਂ ਅਤੇ ਸੰਗਤਾਂ ਨੇ ਚੈੱਕਅਪ ਕਰਵਾਇਆ। ਉਨਾ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲਾਇਨ ਗੁਰਦੀਪ ਸਿੰਘ ਸੂਚ ਜੋ ਵਿਸ਼ੇਸ਼ ਤੌਰ ਅਮਰੀਕਾ ਤੋਂ ਆਏ ਨੇ ਕੈਪ ਵਿੱਚ ਸਮੂਲੀਤ ਕੀਤੀ।
ਰਿਜਨਲ ਚੇਅਰਮੈਨ ਲਾਇਨ ਡਾਕਟਰ ਉਂਕਾਰ ਸਿੰਘ ਦਾ ਲਾਇਨ ਮੈਂਬਰਾਂ ਵਲੋ ਸਨਮਾਨ ਕੀਤਾ ਗਿਆ। ਪ੍ਰਧਾਨ ਗੁਰਦੀਪ ਸਿੰਘ ਸੂਚ ਨੇ ਦੇਸ਼ ਵਿਦੇਸ਼ ਵਾਸੀਆਂ ਨੂੰ ਵਿਸਾਖੀ ਦਿਹਾੜੇ ਅਤੇ ਡਾ ਅੰਬੇਡਕਰ ਜੀ ਦ ਜਨਮਦਿਨ ਦੀਆਂ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਲਈ ਹਮੇਸਾ ਤਤੱਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਅੱਖਾਂ ਦੇ ਮਾਹਿਰ ਡਾ. ਦੀਪਕ ਪਾਂਡੇ ਨੇ ਕਿਹਾ ਕਿ ਲੋੜਵੰਦ ਗਰੀਬ ਲੋਕਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਨਵਦੀਪਕ ਆਈ ਕੇਅਰ ਹਸਪਤਾਲ ਗੜ੍ਹਸ਼ੰਕਰ ਵਲੋਂ ਮੁਫ਼ਤ ਕੀਤੇ ਜਾਂਦੇ ਹਨ। ਲਿਬਾਸਾ ਹਸਪਤਾਲ ਦੀ ਟੀਮ ਵੱਲ਼ੋਂ ਮੈਡੀਕਲ ਵਿੱਚ ਲੋਕਾਂ ਨੇ ਵੱਖ-ਵੱਖ ਬੀਮਾਰੀਆਂ ਦੀ ਜਾਂਚ ਕਰਵਾਈ। ਅੱਖਾਂ ਦਾ ਚੈੱਕ ਅੱਪ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਸੰਜੀਵ ਕੁਮਾਰ ਸੁਰੀ ਪੰਚਾਇਤ ਅਫਸਰ ਅਤੇ ਮੈਬਰਸਿਪ ਚੇਅਰਮੈਨ,ਡਾ ਭਾਨੂੰ ਯਾਦਵ, ਸੀਨੀਅਰ ਕੌਸਲਰ ਚੇਤ ਰਾਮ ਰਤਨ ਪ੍ਰੋਜੈਕਟ ਚੇਅਰਮੈਨ, ਸੰਜੀਵ ਕੁਮਾਰ ਕੈਂਥ ਵਾਈਸ ਪ੍ਰਧਾਨ, ਅਵਤਾਰ ਸਿੰਘ ਸੇਠੀ, ਜੈਦੇਵ ਗੋਗਾ, ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਗੁਲਸਨ ਕੁਮਾਰ ਪ੍ਰਧਾਨ ਬੰਗਾ, ਮੈਡਮ ਨੀਲਮ ਰਾਣੀ ਮੈਡੀਕਲ ਦੇ, ਡਾ ਸਾਨੂੰ ਅਤੇ ਡਾ. ਪਰਵਿੰਦਰ ਕੌਰ ਆਦਿ ਹਾਜ਼ਰ ਸਨ।