ਤਰਕਸ਼ੀਲ ਸੁਸਾਇਟੀ ਪੰਜਾਬ ਸੂਬਾ ਕਮੇਟੀ ਦੀ ਹੋਈ ਚੋਣ ਚ ਜੋਗਿੰਦਰ ਕੁੱਲੇਵਾਲ ਦੂਜੀ ਵਾਰੀ ਸੱਭਿਆਚਾਰਕ ਵਿਭਾਗ ਪੰਜਾਬ ਦੇ ਮੁਖੀ ਚੁਣੇ ਗਏ।

ਗੜ੍ਹਸ਼ੰਕਰ ,12 ਅਪਰੈਲ- ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਦੀ ਸੁਬਾ ਕਮੇਟੀ ਦੀ ਹੋਈ ਚੋਣ ਚ ਜੋਗਿੰਦਰ ਕੁੱਲੇਵਾਲ ਦੂਜੀ ਵਾਰੀ ਸੱਭਿਆਚਾਰਕ ਵਿਭਾਗ ਦੇ ਮੁਖੀ ਚੁਣੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਗੜ੍ਹਸ਼ੰਕਰ ਦੇ ਜਥੇਬੰਦਕ ਮੁਖੀ ਮਾ ਰਾਜ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਮੁੱਖ ਦਫਤਰ ਬਰਨਾਲਾ ਵਿਖੇ ਦੋ ਦਿਨਾ ਹੋਏ ਸੂਬਾਈ ਡੈਲੀਗੇਟ ਇਜਲਾਸ ਵਿੱਚ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਨੇ ਹਿੱਸਾ ਲਿਆ।

ਇਜਲਾਸ ਦੌਰਾਨ ਆਉਂਦੇ ਦੋ ਸਾਲਾਂ ਲਈ ਚੁਣੀ ਗਈ 15 ਮੈਂਬਰੀ ਸੂਬਾ ਕਮੇਟੀ ਚ ਜੋਗਿੰਦਰ ਕੁੱਲੇਵਾਲ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦੁਬਾਰਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਚੁਣਿਆ ਗਿਆ। ਜੋ ਕਿ ਇਕਾਈ ਗੜ੍ਹਸ਼ੰਕਰ ਅਤੇ ਜ਼ੋਨ ਨਵਾਂਸ਼ਹਿਰ ਲਈ ਬੜੇ ਮਾਣ ਵਾਲੀ ਗੱਲ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਜੋਗਿੰਦਰ ਕੁੱਲੇਵਾਲ ਆਪਣੇ ਨਿੱਜੀ ਕੰਮਾਂ ਤੋਂ ਉੱਪਰ ਉੱਠ ਸਮਾਜ ਸੇਵੀ ਕੰਮਾਂ ਅਤੇ ਸੰਸਥਾ ਲਈ ਕਾਫੀ ਸਮਾਂ ਦਿੰਦੇ ਹਨ।
ਉਨ੍ਹਾਂ ਦੀ ਅਗਵਾਈ ਚ ਕੰਮ ਕਰਦਿਆਂ ਇਕਾਈ ਗੜ੍ਹਸ਼ੰਕਰ ਨੂੰ ਦੋ ਵਾਰੀ ਸੂਬਾ ਕਮੇਟੀ ਵੱਲੋਂ ਵਿਸੇਸ਼ ਤੌਰ ਤੇ ਸਨਮਾਨ ਹਾਸਲ ਹੋਇਆ,ਜੋਗਿੰਦਰ ਕੁੱਲੇਵਾਲ ਲਗਾਤਾਰ ਇਕਾਈ ਗੜ੍ਹਸ਼ੰਕਰ ਅਤੇ 3-4 ਵਾਰੀ ਜ਼ੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਬਣੇ ਤੇ ਸਾਥੀਆਂ ਨਾਲ ਉਨ੍ਹਾਂ ਡੱਟਕੇ ਕੰਮ ਕੀਤਾ।ਮਾ ਰਾਜ ਕੁਮਾਰ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਚ ਜਥੇਬੰਦਕ ਬੰਦਕ ਮੁਖੀ ਮਾ ਰਜਿੰਦਰ ਭਦੌੜ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ ਚੁਣੇ ਗਏ।
ਇਸ ਮੌਕੇ ਜੋਗਿੰਦਰ ਕੁੱਲੇਵਾਲ ਤੇ ਨਵੀਂ ਚੁਣੀ ਗਈ ਸਮੁੱਚੀ ਸੂਬਾ ਕਮੇਟੀ ਨੂੰ  ਸੱਤਪਾਲ ਸਲੋਹ ਜੋਨ ਜਥੇਬੰਦਕ ਮੁਖੀ,ਮਾ ਨਰੇਸ਼ ਭੰਮੀਆਂ,ਮਾ ਜਗਦੀਸ਼ ਰਾਏਪੁਰ ਡੱਬਾ,ਮਾ ਰਾਮ ਪਾਲ ਰਾਹੋਂ,ਸੁਖਵਿੰਦਰ ਗੋਗਾ ਆਦਿ ਆਗੂਆਂ ਵਧਾਈ ਦਿੱਤੀ।ਮਾ ਰਾਜ ਕੁਮਾਰ ਨੇ ਦੱਸਿਆ ਕਿ 20 ਅਪ੍ਰੈਲ 2025 ਤੱਕ ਨਵੇਂ ਜੋਨ ਕਮੇਟੀ ਆਗੂਆਂ ਦੀ ਚੋਣ ਕੀਤੀ ਜਾਵੇਗੀ।
ਇਸ ਉਪਰੰਤ ਸਮੂਹ ਤਰਕਸ਼ੀਲ ਇਕਾਈਆਂ ਰਾਹੀਂ ਸੂਬਾਈ ਆਗੂ ਜੋਗਿੰਦਰ ਕੁੱਲੇਵਾਲ ਅਤੇ ਜ਼ੋਨ ਆਗੂ ਸੱਤਪਾਲ ਸਲੋਹ ਤੇ ਸਾਥੀਆਂ ਦੀ ਅਗਵਾਈ ਚ ਵਿਗਿਆਨਕ ਸੋਚ ਦੇ ਪ੍ਰਚਾਰ-ਪ੍ਰਸਾਰ ਲਈ ਤੇਜੀ ਲਿਆਂਦੀ ਜਾਵੇਗੀ।