ਕਿਸਾਨ ਆਗੂ ਡੱਲੇਵਾਲ ਨੂੰ ਬਰਨਾਲਾ ਦੇ ਹਸਪਤਾਲ ਤੋਂ ਮਿਲੀ ਛੁੱਟੀ
ਬਰਨਾਲਾ, 10 ਅਪ੍ਰੈਲ- ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡੱਲੇਵਾਲ ਬੀਤੀ 7 ਅਪ੍ਰੈਲ ਨੂੰ ਬਰਨਾਲਾ ਦੇ ਧਨੋਲਾ ਅਨਾਜ ਮੰਡੀ ਵਿੱਚ ਕਿਸਾਨੀ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਅਚਾਨਕ ਬਿਮਾਰ ਹੋ ਗਏ ਸਨ।
ਬਰਨਾਲਾ, 10 ਅਪ੍ਰੈਲ- ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡੱਲੇਵਾਲ ਬੀਤੀ 7 ਅਪ੍ਰੈਲ ਨੂੰ ਬਰਨਾਲਾ ਦੇ ਧਨੋਲਾ ਅਨਾਜ ਮੰਡੀ ਵਿੱਚ ਕਿਸਾਨੀ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਅਚਾਨਕ ਬਿਮਾਰ ਹੋ ਗਏ ਸਨ।
ਉਹਨਾਂ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ, ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ।
ਚਾਰ ਦਿਨਾਂ ਤੋਂ ਬਾਅਦ ਅੱਜ ਜਗਜੀਤ ਸਿੰਘ ਡੱਲੇ ਵਾਲ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਜਗਜੀਤ ਸਿੰਘ ਡੱਲੇ ਵਾਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਸਾਰੀ ਜਿੰਦਗੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਲਈ ਲਾ ਦਿੱਤੀ ਹੈ।
ਇਸ ਮੌਕੇ ਉਨ੍ਹਾਂ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇ ਵਾਲ ਵੀ ਆਪਣੇ ਪਿਤਾ ਦੇ ਨਾਲ ਮੌਜੂਦ ਰਹੇ।