ਪਹਿਲੀ ਮਈ ਨੂੰ ਮਜਦੂਰ ਦਿਹਾੜਾ ਕਾਨਫਰੰਸ ਕਰਨ ਦਾ ਐਲਾਨ

ਚੰਡੀਗੜ੍ਹ- ਅੱਜ ਹੱਲੋਮਾਜਰਾ (ਚੰਡੀਗੜ੍ਹ) ਵਿਖੇ ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਮੀਟਿੰਗ ਕਰਕੇ ਪਹਿਲੀ ਮਈ ਨੂੰ ਚੰਡੀਗੜ੍ਹ ਵਿੱਚ ਕੌਮਾਂਤਰੀ ਮਜਦੂਰ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਮਈ ਦਿਹਾੜੇ ਦਾ ਇਨਕਲਾਬੀ ਸੁਨੇਹਾ ਅਤੇ ਮਈ ਦਿਨ ਕਾਨਫਰੰਸ ਦਾ ਸੱਦਾ ਵਿਆਪਕ ਮਜਦੂਰ ਕਿਰਤੀ ਅਬਾਦੀ ਤੱਕ ਪਹੁੰਚਾਉਣ ਲਈ ਜਥੇਬੰਦੀਆ ਵੱਲੋਂ ਤਿੰਨ ਹਫਤੇ ਸੰਘਣੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਹਜਾਰਾਂ ਦੀ ਗਿਣਤੀ ਵਿੱਚ ਪਰਚਾ ਪੋਸਟਰ ਛਾਪਿਆ ਜਾਵੇਗਾ।

ਮੀਟਿੰਗਾਂ, ਨੁੱਕੜ ਸਭਾਵਾਂ ਕੀਤੀਆਂ ਜਾਣਗੀਆਂ। ਪਹਿਲੀ ਮਈ ਨੂੰ ਸਾਰੇ ਸੰਸਾਰ ਵਿੱਚ ਕੌਮਾਂਤਰੀ ਮਜਦੂਰ ਦਿਹਾੜੇ ਮੌਕੇ ਇਕੱਠੇ ਹੋ ਕੇ ਮਜਦੂਰ ਸ਼ਿਕਾਗੋ ਦੇ ਮਜਦੂਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਜਦੂਰ ਜਮਾਤ ਦੀ ਸਰਮਾਏਦਾਰ ਜਮਾਤ ਹੱਥੋਂ ਗੁਲਾਮੀ ਤੋਂ ਮੁਕਤੀ ਦਾ ਸੰਘਰਸ਼ ਅੱਗੇ ਵਧਾਉਣ ਦੇ ਸੰਕਲਪ ਲੈਣਗੇ। ਕੌਮਾਂਤਰੀ ਮਜਦੂਰ ਦਿਹਾੜੇ ਦੀ ਇਹ ਸਿੱਖਿਆ ਹੈ ਕਿ ਮਜਦੂਰ ਜਮਾਤ ਦੀ ਮੁਕਤੀ ਖੁਦ ਮਜਦੂਰ ਜਮਾਤ ਹੱਥੋਂ ਹੋਣੀ ਹੈ।
 ਇਸ ਦਿਨ ਦੀ ਇਨਕਲਾਬੀ ਵਿਰਾਸਤ ਮਜਦੂਰਾਂ ਨੂੰ ਦੇਸ਼, ਕੌਮ, ਜਾਤ, ਧਰਮ, ਨਸਲ ਆਦਿ ਵੰਡੀਆਂ ਨੂੰ ਨਕਾਰ ਕੇ ਜਮਾਤੀ ਤੌਰ ਉੱਤੇ ਇਕਮੁੱਠ ਹੋ ਕੇ ਲੋਟੂ, ਮਨੁੱਖ ਦੋਖੀ ਮੌਜੂਦਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਖਾਤਮੇ ਲਈ ਸੰਘਰਸ ਤੇਜ ਕਰਨ ਦੀ ਪ੍ਰੇਰਣਾ ਦਿੰਦੀ ਹੈ। ਮਜਦੂਰ ਆਗੂਆਂ ਨੇ ਕਿਹਾ ਕਿ ਮੌਜੂਦਾ ਸੰਸਾਰ ਹਾਲਤਾਂ ਵਿੱਚ ਜਦ ਸਰਮਾਏਦਾਰਾ-ਸਾਮਰਾਜੀ ਲੁੱਟ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਕਿਤੇ ਵਧੇਰੇ ਤਿੱਖੀ ਹੋ ਚੁੱਕੀ ਹੈ ਉਸ ਸਮੇਂ ਕੌਮਾਂਤਰੀ ਮਜਦੂਰ ਦਿਹਾੜੇ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। 
ਜੱਥੇਬੰਦੀਆਂ ਨੇ ਕੌਮਾਂਤਰੀ ਮਜਦੂਰ ਦਿਹਾੜਾ ਮਨਾਉਣ ਨੂੰ ਰਸਮ-ਅਦਾਇਗੀ ਦੀਆਂ ਕਾਰਵਾਈਆਂ ਤੱਕ ਸੀਮਤ ਕਰ ਦੇਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹੋਏ, ਇਸਦੀ ਮਹਾਨ ਵਿਰਾਸਤ ਤੇ ਸਿੱਖਿਆਵਾਂ ਤੋਂ ਮਜਦੂਰਾਂ ਨੂੰ ਜਾਣੂ ਕਰਾਉਂਦੇ ਹੋਏ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ਼ ਮਜਦੂਰਾਂ ਦੇ ਸਭ ਤੋਂ ਵੱਡੇ ਤਿਓਹਾਰ ਨੂੰ ਮਨਾਉਣ ਦਾ ਸੱਦਾ ਦਿੱਤਾ ਹੈ।