ਸ੍ਰੀ ਗਨੇਸ਼ ਜੀ ਦੀ ਮੂਰਤੀ ਵਿਸਰਜਨ ਬੜੀ ਧੂਮ ਧਾਮ ਨਾਲ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਵਲੋਂ ਕੀਤੀ।

ਪਟਿਆਲਾ:- ਇਹ ਮੂਰਤੀ ਰਾਧਾ ਅਸ਼ਟਮੀ ਵਾਲੇ ਦਿਨ ਭਗਵਾਨ ਸ਼ਿਵ ਜੀ ਦੇ ਚਰਨਾਂ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਵਿਚ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਕਲੋਨੀ ਨਿਵਾਸੀ ਵੱਲੋਂ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ ਅਤੇ ਸਾਰੇ ਮੈਂਬਰਾਂ ਨੇ ਦਿਨ ਰਾਤ ਹਾਜਰੀ ਲਗਵਾਈ ਅਤੇ ਸੇਵਾ ਕੀਤੀ।

ਪਟਿਆਲਾ:- ਇਹ ਮੂਰਤੀ ਰਾਧਾ ਅਸ਼ਟਮੀ ਵਾਲੇ ਦਿਨ ਭਗਵਾਨ ਸ਼ਿਵ ਜੀ ਦੇ ਚਰਨਾਂ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਵਿਚ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਕਲੋਨੀ ਨਿਵਾਸੀ ਵੱਲੋਂ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ ਅਤੇ ਸਾਰੇ ਮੈਂਬਰਾਂ ਨੇ ਦਿਨ ਰਾਤ ਹਾਜਰੀ ਲਗਵਾਈ ਅਤੇ ਸੇਵਾ ਕੀਤੀ। 
ਆਰਤੀ ਉਪਰੰਤ ਤਰ੍ਹਾਂ ਤਰ੍ਹਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਵੀਰਵਾਰ ਮਿਤੀ 04—09—2025 ਸ਼ਾਮ ਨੂੰ ਦੁਰਗਾ ਮਾਤਾ ਮੰਦਿਰ ਦੇ ਪੁਜਾਰੀ ਬਾਬੂ ਲਾਲ ਅਤੇ ਸੁਧਾਰ ਸਭਾ ਦੇ ਸਾਰੇ ਮੈੈਂਬਰਾਂ ਨੇ ਪੀਲੇ ਮਿੱਠੇ ਚਾਲਵ ਬਣਾ ਕੇ ਵੱਡੀ ਨਦੀ ਤੇ ਚੜ੍ਹਾ ਕੇ ਹੜ੍ਹ ਨਾ ਆਉਣ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਚਾਵਲਾਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ। 
ਅੱਜ ਦੁਪਹਿਰ 1:00 ਵਜੇ ਸ਼ਿਵ ਮੰਡਲੀ ਵਲੋਂ ਗਣਪਤੀ ਬਾਬਾ ਦੇ ਭਜਨ ਗਾਏ ਗਏ, ਕੀਰਤਨ ਉਪਰੰਤ ਕੜੀ ਚਾਵਲ, ਹਲਵੇ ਅਤੇ ਲੱਡੂ ਦਾ ਅਤੁੱਟ ਲੰਗਰ ਮੰਦਿਰ ਵਿੱਚ ਬਿਠਾ ਕੇ ਅਤੇ ਸ਼ਿਵ ਜੀ ਦੀ ਮੂਰਤੀ ਦੇ ਕੋਲ ਰੋਡ ਤੇ ਵੰਡਿਆ ਗਿਆ। ਵਿਸਰਜਨ ਵਾਸਤੇ ਟਰਾਲੀਆਂ, ਟੈਂਪੂ, ਕਾਰਾਂ, ਮੋਟਰ ਸਾਇਕਲ ਤੇ ਭਾਰੀ ਗਿਣਤੀ ਵਿੱਚ ਨਾਭਾ ਰੋਡ ਭਾਖੜਾ ਤੇ ਜਾ ਕੇ ਆਸਥਾ ਨਾਲ ਵਿਸਰਜਨ ਕੀਤਾ ਗਿਆ।
 25 ਸਾਲ ਜਾਂ ਇਸ ਤੋਂ ਪਹਿਲਾਂ ਜਿਹੜੇ ਵਾਰ ਤਿਉਹਾਰ ਜਾਂ ਵਿਕਾਸ ਦਾ ਕੰਮ ਨਹੀਂ ਹੋਇਆ ਉਹ ਸਾਰਾ ਕੰਮ ਸੁਧਾਰ ਸਭਾ ਨੇ ਡੇਢ ਸਾਲ ਵਿੱਚ ਕੀਤਾ ਹੈ। ਸੁਧਾਰ ਸਭਾ ਵੱਲੋਂ ਮੰਦਿਰ ਵਿਖੇ ਜਿਹੜੇ ਖਾਨੇ ਖਾਲੀ ਪਏ ਹਨ ਉੱਥੇ ਮੂਰਤੀ ਰੱਖਣ ਅਤੇ ਅੰਦਰ ਹਾਲ ਵਿੱਚ ਝੂਮਰ ਲਗਾਉਣ ਅਤੇ ਮੰਦਿਰ ਦੇ ਬਾਹਰ ਯੱਗ ਸ਼ਾਲਾ ਹਵਨ ਕਰਨ ਵਾਸਤੇ ਬਣਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਇਜਾਜਤ ਵਾਸਤੇ ਲਿਖਿਆ ਗਿਆ ਸੀ। 
ਪਰ ਈਰਖਾ ਹੋਣ ਕਾਰਨ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਸੇਵਾ ਸਮਿਤੀ ਰਜਿ: ਨੇ ਰੁਕਵਾ ਦਿੱਤੇ ਹਨ। ਇਹ ਲੇਖਾਕਾਰ ਰਾਮ ਲਾਲ ਗੋਇਲ ਸੁਧਾਰ ਸਭਾ ਨੇ ਦੱਸਿਆ ਹੈ। ਇਸ ਦਾ ਆਰ.ਟੀ.ਆਈ. ਰਾਹੀਂ ਸਾਡੇ ਕੋਲ ਸਬੂਤ ਮੌਜੂਦ ਹੈ। ਪ੍ਰਧਾਨ ਮਿਠੁਨ ਨੇ ਦੱਸਿਆ ਕਿ 02 ਅਕਤੂਬਰ ਨੂੰ ਦੁਸ਼ਹਿਰਾ ਅਤੇ 02 ਨਵੰਬਰ ਨੂੰ ਤੁਲਸੀ ਵਿਵਾਹ ਆ ਰਿਹਾ ਹੈ ਇਹ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। 
ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਅਤੇ ਚੇਅਰਮੈਨ ਸ੍ਰ. ਰਣਬੀਰ ਸਿੰਘ ਕਾਟੀ ਅਤੇ ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰਬਰ 32 ਨੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਮੀਦ ਕੀਤੀ ਕਿ ਇਹ ਅੱਗੇ ਤੋਂ ਵੀ ਵੱਧ ਚੜ੍ਹ ਕੇ ਕੰਮ ਕਰਦੇ ਰਹਿਣਗੇ। ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਹਰ ਤਿਉਹਾਰ ਵੱਧ ਚੜ੍ਹ ਕੇ ਸੁਧਾਰ ਸਭਾ ਮਨਾਏਗੀ।