ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ ਵਿਖੇ ਧਾਰਮਿਕ ਸਮਾਗਮ ਹੋਇਆ

ਮਾਹਿਲਪੁਰ, (28 ਜਨਵਰੀ) ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਸੰਤ ਬਾਬਾ ਜਗਦੀਸ਼ਵਰਾਂ ਨੰਦ ਜੀ ਦੀ ਯੋਗ ਅਗਵਾਈ ਹੇਠ ਹੋਇਆl ਸੰਤ ਬਾਬਾ ਜਗਦੀਸ਼ਰਾ ਨੰਦ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਪਰਵਚਨ ਕਰਦਿਆਂ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਭਨਾਂ ਨਾਲ ਪ੍ਰੇਮ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੱਤਾl

ਮਾਹਿਲਪੁਰ,  (28 ਜਨਵਰੀ) ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਸੰਤ ਬਾਬਾ ਜਗਦੀਸ਼ਵਰਾਂ ਨੰਦ ਜੀ ਦੀ ਯੋਗ ਅਗਵਾਈ ਹੇਠ ਹੋਇਆl ਸੰਤ ਬਾਬਾ ਜਗਦੀਸ਼ਰਾ ਨੰਦ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਪਰਵਚਨ ਕਰਦਿਆਂ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਭਨਾਂ ਨਾਲ ਪ੍ਰੇਮ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੱਤਾl ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਰੋਜਾਨਾ ਨਾਮ- ਸਿਮਰਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਰੋਜਾਨਾ ਸੈਰ ਕਰਨ ਲਈ ਵੀ ਟਾਈਮ ਕੱਢਣਾ ਚਾਹੀਦਾ ਹੈl ਸੈਰ ਹਰ ਵਿਅਕਤੀ ਨੂੰ ਤੰਦਰੁਸਤ ਰੱਖਦੀ ਹੈl ਇਸ ਮੌਕੇ ਗੁਰਮੀਤ ਸਿੰਘ, ਸੁਖਜੀਤ ਕੌਰ, ਗੰਗਾ, ਰੇਖਾ, ਸਤੀ, ਪਰਮਜੀਤ ਸਿੰਘ ਸਮੇਤ ਇਸ ਅਸਥਾਨ ਨਾਲ ਜੁੜੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।