ਮਾਨ ਸਰਕਾਰ ਦੇ ਚੌਥੇ ਬੱਜਟ ਨੇ ਕਿਰਤੀ ਪੰਜਾਬੀਆਂ ਪੱਲੇ ਪਾਈ ਘੋਰ ਨਿਰਾਸ਼ਤਾ - ਤਲਵਿੰਦਰ ਹੀਰ

ਹੁਸ਼ਿਆਰਪੁਰ:- ਗੱਲੀਂ-ਬਾਤੀਂ ਹਵਾਈ ਕਿਲ੍ਹੇ ਉਸਾਰਨ ਵਾਲੀ ਮਾਨ ਸਰਕਾਰ ਨੇ ਚੌਥੇ ਬੱਜਟ ਰਾਹੀਂ ਵੀ ਸਮੁੱਚੇ ਪੰਜਾਬੀਆਂ ਨੂੰ ਨਿਰਾਸ਼ ਤੇ ਬੇਆਸ ਕੀਤਾ।ਰੰਗਲਾ ਪੰਜਾਬ ਬਣਾਉਣ ਦੀਆਂ ਫੋਕੀਆਂ ਫੜ੍ਹਾਂ ਮਾਰਨ ਵਾਲੀ ਸਰਕਾਰ ਨੇ ਸਮਾਜ ਦੇ ਕਿਸੇ ਵੀ ਵਰਗ ਦੇ ਵਿਕਾਸ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਨਾ ਹੀ ਕੋਈ ਯੋਜਨਾਬੰਦੀ ਕੀਤੀ।

ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦੇ ਜੁਮਲੇ ਛੱਡਣ ਵਾਲੀ ਝੂਠੀ ਸਰਕਾਰ ਨੇ ਬਜਟ ਚ ਕਿਸਾਨਾਂ ਨਾਲ ਰੱਜ ਕੇ ਧ੍ਰੋਹ ਕਮਾਇਆ ਤੇ ਵਿਸ਼ਵਾਸ਼ਘਾਤ ਕੀਤਾ।ਸਿਹਤ ਤੇ ਸਿੱਖਿਆ ਦੇ ਖੇਤਰ ਚ ਸੁਧਾਰ ਦੇ ਵਾਅਦੇ ਵੀ ਖੋਖਲੇ ਸਾਬਿਤ ਕਰ ਦਿੱਤੇ।ਕੁੱਲ ਮਿਲਾ ਕੇ ਉੱਡਤਾ ਪੰਜਾਬ ਨੂੰ ਬਦਲਦਾ ਪੰਜਾਬ ਬਣਾਉਣ ਦੇ ਫੋਕੇ ਨਾਅਰੇ ਮਾਰਨ ਵਾਲੀ ਜੁਮਲੇਬਾਜ਼ਾਂ ਦੀ ਨਿਕੰਮੀ ਸਰਕਾਰ ਨੇ ਕਿਸਾਨਾਂ,ਮਜ਼ਦੂਰਾਂ,ਮੁਲਾਜ਼ਮਾਂ, ਪੈਨਸ਼ਨਰਾਂ, ਨੌਜਵਾਨਾਂ,ਬੇਰੁਜ਼ਗਾਰ ਨੌਜਵਾਨਾਂ,ਠੇਕਾ ਵਰਕਰਾਂ ਤੇ ਆਮ ਲੋਕਾਂ ਨੂੰ ਨਿਰਾਸ਼ ਤੇ ਬੇਆਸ ਕੀਤਾ।
ਬੱਜਟ ਨੂੰ ਆਰਥਿਕ ਮਾਹਿਰਾਂ ਵਲੋਂ ਦਿਸ਼ਾਹੀਣ ਐਲਾਨਿਆ ਤੇ ਜ਼ਿੰਮੇਵਾਰ ਨਾਗਰਿਕਾਂ ਵਲੋਂ ਸਰਕਾਰ ਦੀ ਘੋਰ ਨਿੰਦਿਆ ਕੀਤੀ ਜਾ ਰਹੀ ਹੈ।