
ਲਾਇਨਜ਼ ਕਲੱਬ ਮੋਹਾਲੀ (ਰਜਿ.), ਲਿੳ ਕਲੱਬ ਮੋਹਾਲੀ ਸਮਾਇਲਿੰਗ ਨੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਸੈਕਟਰ-80, ਗੁਰਦਵਾਰਾ ਸਿੰਘ ਸ਼ਹੀਦਾਂ ਵਿੱਖੇ ਲਗਾਇਆ।
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.), ਲਿੳ ਕਲੱਬ ਮੋਹਾਲੀ ਸਮਾਇਲਿੰਗ ਨੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਅਤੇ ਸਰਪੰਚ ਸ਼੍ਰੀ ਗੁਰਸੇਵਕ ਸਿੰਘ ਜੀ ਅਤੇ ਪੰਚ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਜੋ ਕਿ ਸਾਡੇ ਨੈਸ਼ਨਲ ਹੀਰੋ ਸ਼ਹੀਦ-ਏ-ਆਜਮ ਸ. ਭਗਤ ਸਿੰਘ ਜੀ ਨੂੰ ਸਮਰਪਿਤ ਸੀ, ਪਿੰਡ ਮੌਲੀ ਬੈਦਵਾਨ, ਸੈਕਟਰ-80, ਗੁਰਦਵਾਰਾ ਸਿੰਘ ਸ਼ਹੀਦਾਂ ਵਿੱਖੇ ਲਗਾਇਆ।
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.), ਲਿੳ ਕਲੱਬ ਮੋਹਾਲੀ ਸਮਾਇਲਿੰਗ ਨੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਅਤੇ ਸਰਪੰਚ ਸ਼੍ਰੀ ਗੁਰਸੇਵਕ ਸਿੰਘ ਜੀ ਅਤੇ ਪੰਚ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਜੋ ਕਿ ਸਾਡੇ ਨੈਸ਼ਨਲ ਹੀਰੋ ਸ਼ਹੀਦ-ਏ-ਆਜਮ ਸ. ਭਗਤ ਸਿੰਘ ਜੀ ਨੂੰ ਸਮਰਪਿਤ ਸੀ, ਪਿੰਡ ਮੌਲੀ ਬੈਦਵਾਨ, ਸੈਕਟਰ-80, ਗੁਰਦਵਾਰਾ ਸਿੰਘ ਸ਼ਹੀਦਾਂ ਵਿੱਖੇ ਲਗਾਇਆ।
ਪੱਤਰਕਾਰਾਂ ਨੂੰ ਜਾਨਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ, ਸੈਕਟਰ-32 ਦੀ ਟੀਮ ਵੱਲੋਂ 107 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਜੋ ਕਿ ਸਰਕਾਰੀ ਹਸਪਤਾਲ, ਸੈਕਟਰ-32 ਵਿੱਚ ਦੁਰੋਂ ਦੁਰੋਂ ਪਹੁੰਚਦੇ ਲੌੜਵੰਦ ਮਰੀਜ਼ਾਂ ਲਈ ਸਹਾਇਕ ਹੋਏਗਾ। ਇਸ ਉਪਰੰਤ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਵੱਲੋਂ ਖੂਨਦਾਨ ਕਰਨ ਵਾਲੇ ਡੋਨਰਜ਼ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਕੈਂਪ ਦੌਰਾਨ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮੋਹਾਲੀ ਦੇ ਐਮ.ਐਲ.ਏ. ਸ. ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ, ਡੀ.ਐਸ.ਪੀ.-2 ਹਰਸਿਮਰਨ ਸਿੰਘ ਬੱਲ, ਐਮ. ਸੀ. ਸਾਹਿਬਾਨ, ਲਾਇਨਜ਼ ਡਿਸਟ੍ਰਿਕਟ 321-F ਵੱਲੋਂ ਐਮ.ਜੇ.ਐਫ. ਲਾਇਨ ਅਜੈ ਗੋਇਲ (ਵਾਇਸ ਡਿਸਟ੍ਰਿਕਟ ਗਵਰਨਰ), ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ (ਜੋਨ ਚੇਅਰਪਰਸਨ), ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਲਾਇਨ ਕੁਲਜੀਤ ਸਿੰਘ ਬੇਦੀ (ਚਾਰਟਰ ਮੈਂਬਰ ਅਤੇ ਡੀਪਟੀ ਮੇਅਰ, ਮੋਹਾਲੀ), ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਹਰਿੰਦਰਪਾਲ ਸਿੰਘ ਹੈਰੀ, ਲਾਇਨ ਜੇ.ਐਸ. ਰਾਹੀ ਵੱਲੋਂ ਕੱਲਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਦੇ ਪਤਵੰਤੇ ਸੱਜਣ ਸਤਵਿੰਦਰ ਸਿੰਘ (ਸਾਬਕਾ ਸਰਪੰਚ), ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬੱਚਿਤਰ ਸਿੰਘ, ਹਰਜੀਤ ਸਿੰਘ ਗੋਲਡੀ, ਬਹਾਦਰ ਸਿੰਘ (ਸਾਰੇ ਪੰਚ ਸਾਹਿਬਾਨ) ਅਤੇ ਹਰਜੋਤ ਗੱਬਰ, ਜਸਵੰਤ ਸਿੰਘ, ਮਨਦੀਪ ਸਿੰਘ ਅਤੇ ਸੁਪਿੰਦਰ ਸਿੰਘ ਲਾਡੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਲਾਇਨਜ਼ ਅਤੇ ਲਿੳ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਜ਼ ਲਾਇਨ ਰਾਜਿੰਦਰ ਚੌਹਾਨ, ਲਾਇਨ ਜੇ.ਪੀ. ਸਿੰਘ ਪ੍ਰਿੰਸ, ਲਾਇਨ ਬਲਜਿੰਦਰ ਸਿੰਘ ਤੂਰ, ਲਾਇਨ ਰਾਕੇਸ਼ ਗਰਗ, ਲਿੳ ਜਾਫਿਰ (ਪ੍ਰਧਾਨ), ਲਿੳ ਆਯੂਸ਼ ਭਸੀਨ (ਸਕੱਤਰ), ਲਿੳ ਹਰਦੀਪ ਸਿੰਘ (ਖਜ਼ਾਨਚੀ), ਅਤੇ ਲਿੳ ਗੁਰਪ੍ਰੀਤ ਸਿੰਘ ਇਸ ਸਮਾਜਿਕ ਕਾਰਜ ਲਈ ਮੌਜੂਦ ਸਨ।
