ਰਿਟਾਇਰ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 1 ਨਵੰਬਰ - ਸਿਵਲ ਸਰਜਨ ਦਫਤਰ ਵਿਖੇ ਬਤੌਰ ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਅਤੇ ਪਰਵੀਨ ਕੁਮਾਰ ਗੁਪਤਾ ਸੁਪਰਡੈਂਟ ਅੰਕੜਾ, ਨਗਰ ਨਿਗਮ ਪਟਿਆਲਾ ਨੂੰ 58 ਸਾਲ ਦੀ ਉਮਰ ਪੂਰੀ ਹੋਣ 'ਤੇ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ।
ਪਟਿਆਲਾ, 1 ਨਵੰਬਰ - ਸਿਵਲ ਸਰਜਨ ਦਫਤਰ ਵਿਖੇ ਬਤੌਰ ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਅਤੇ ਪਰਵੀਨ ਕੁਮਾਰ ਗੁਪਤਾ ਸੁਪਰਡੈਂਟ ਅੰਕੜਾ, ਨਗਰ ਨਿਗਮ ਪਟਿਆਲਾ ਨੂੰ 58 ਸਾਲ ਦੀ ਉਮਰ ਪੂਰੀ ਹੋਣ 'ਤੇ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ।
ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਤਕਰੀਬਨ 37 ਸਾਲ ਤਕ ਸਿਹਤ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਪ੍ਰਵੀਨ ਕੁਮਾਰ ਗੁਪਤਾ ਨੇ 32 ਸਾਲ ਅਪਣੀਆਂ ਸੇਵਾਵਾਂ ਦਿੱਤੀਆ ਹਨ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਸਨ ਜਿਨ੍ਹਾਂ ਨੇ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਹ ਕਰਮਚਾਰੀ ਬੇਦਾਗ ਰਿਟਾਇਰ ਹੋ ਕੇ ਜਾ ਰਹੇ ਹਨ, ਜੋ ਕਿ ਵਧਾਈ ਦੇ ਪਾਤਰ ਹਨ।
ਡਾ. ਜਤਿੰਦਰ ਕਾਂਸਲ ਨੇ ਇਨ੍ਹਾਂ ਕਰਮਚਾਰੀਆਂ ਦੀ ਲੰਬੀ ਉਮਰ, ਸਿਹਤਯਾਬੀ ਅਤੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਿਣ ਦੀ ਕਾਮਨਾ ਕੀਤੀ। ਸਿਵਲ ਸਰਜਨ ਅਤੇ ਸਮੂਹ ਸਟਾਫ ਵੱਲੋਂ ਕਰਮਚਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਹਾਇਕ ਸਿਹਤ ਅਫਸਰ ਡਾ. ਐਸ. ਜੇ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ. ਡੀ.ਐਮ.ਸੀ. ਡਾ.ਜਸਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।