ਬਸਪਾ ਵਲੋਂ 15 ਮਾਰਚ ਦੀ "ਪੰਜਾਬ ਸੰਭਾਲੋ ਰੈਲੀ " ਨਵਾਂ ਇਤਿਹਾਸ ਸਿਰਜੇਗੀ - ਭਗਵਾਨ ਸਿੰਘ ਚੋਹਾਨ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਵਲੋ ਮਨਿਆਵਰ ਸਾਹਿਬ ਕਾਂਸੀ ਰਾਮ ਜੀ ਦੇ ਜਨਮਦਿਨ ਦੀ ਸਬੰਧ ਵਿਚ ਦਾਣਾ ਮੰਡੀ ਫਗਵਾੜਾ ਵਿਖੇ ਰੱਖੀ ਪੰਜਾਬ ਸੰਭਾਲ਼ੋ ਰੈਲੀ ਦੇ ਸਬੰਧ ਵਿੱਚ ਮਿਤੀ 9/03/2025 ਨੂੰ ਹਲਕਾ ਚੱਬੇਵਾਲ ਦੇ ਪਿੰਡਾਂ ਸਾਹਰੀ, ਫਗਲਾਣਾ, ਭਾਮ ਅਤੇ ਬਾਹੋਵਾਲ ਵਿਚ ਮੀਟਿੰਗਾਂ ਕੀਤੀਆਂ ਗਈਆਂ|

ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ ਭਗਵਾਨ ਸਿੰਘ ਚੋਹਾਨ ਜੀ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਆਪਣੇ ਸਾਥੀਆ ਨਾਲ ਪੁਹਚੇ, ਇਸ ਮੌਕੇ ਸ ਭਗਵਾਨ ਸਿੰਘ ਚੋਹਾਨ ਜੀ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ 15/03/2025 ਤਾਰੀਕ ਨੂੰ ਹੋਣ ਵਾਲੀ ਪੰਜਾਬ ਸੰਭਾਲੋ ਰੈਲੀ ਦੇ ਸਬੰਧ ਵਿੱਚ ਇੱਕ ਜੁਟ ਹੋ ਕੇ ਉੱਥੇ ਪੁਹੰਚਣ ਦੀ ਅਪੀਲ ਕੀਤੀ ਤੇ ਸਾਰੇ ਪਿੰਡਾ ਦੇ ਵਾਸੀਆ ਵਲੋ ਵਰਕਰਾ ਵਲੋ ਵੱਡੀਆ ਗੱਡੀਆ ਦਾ ਪਰਬੰਧ ਕਰ ਕੇ ਦਾਣਾ ਮੰਡੀ ਫਗਵਾੜਾ ਵਿਖੇ ਪੁਹੰਚਣ ਦਾ ਵਿਸ਼ਵਾਸ ਦੁਆਇਆI
ਇਸ ਮੌਕੇ ਹਾਜ਼ਰ ਸਾਥੀਆ ਵਿਚ ਡਾ. ਸੰਤੋਖ ਸਾਹਰੀ ਜੀ, ਸੂਬੇਦਾਰ ਹਰਭਜਨ ਸਿੰਘ ਜੀ, ਲਹਿੰਬਰ ਰਾਮ ਝਮੱਟ ਜੀ, ਰਾਕੇਸ਼ ਕਿੱਟੀ ਜੀ, ਸੱਤਪਾਲ ਬੈੱਡਲਾ ਜੀ, ਸੁਰਿੰਦਰ ਪਾਲ ਜੀ, ਹਰਮੇਸ਼ ਫਗਲਾਣਾ, ਸੁਧਾਮਾਂ ਰਾਮ, ਜਸਬੀਰ ਸਿੰਘ, ਗੁਰਵਿੰਦਰ ਸਿੰਘ ਭਾਮ, ਮਾਸਟਰ ਜੈ ਰਾਮ ਜੀ ਬਲਵੰਤ ਨੌਨੀਤਪੁਰ ਜੀ ਰਾਜੇਸ਼ ਭੂਨੋ ਜੀ ਸੈਮੀ ਮਾਨਾ, ਸ ਹਰਦੇਵ ਸਿੰਘ ਜੀ, ਭੁਪਿੰਦਰ ਜੀ, ਵਰਿੰਦਰ ਜੀ, ਮਨਜੀਤ ਸਿੰਘ, ਬਿੰਦਰ ਜੀ, ਤੇ ਹੋਰ ਵੀ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨI