ਮੌੜ ਨਿਵਾਸੀਆਂ ਨੇ ਨਗਰ ਕੌਂਸਲ ਅੱਗੇ ਲਾਇਆ ਧਰਨਾ
ਮੌੜ ਮੰਡੀ- ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਜਦੋ ਆਮ ਬੰਦਾ ਹੀ ਖੱਜਲ ਖੁਆਰ ਹੋਵੇ ਤਾਂ ਆਮ ਆਦਮੀ ਦੀ ਸਰਕਾਰ ਦਾ ਕੋਈ ਤੁਕ ਨਹੀਂ ਰਹਿ ਜਾਂਦਾ ਇਹੋ ਜਿਹਾ ਹੀ ਮਸਲਾ ਮੌੜ ਮੰਡੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ| ਜਿੱਥੇ ਅੱਜ ਸਥਾਨਕ ਸ਼ਹਿਰ ਚ ਕਾਫੀ ਸਮੇਂ ਤੋਂ ਸੀਵਰੇਜ਼ ਦੇ ਠੱਪ ਹੋਣ ਤੇ ਕੋਈ ਠੋਸ ਹੱਲ ਨਾ ਹੋਣ ਕਾਰਨ ਅੱਜ ਮੌੜ ਨਿਵਾਸੀਆਂ ਨੇ ਨਗਰ ਕੌਂਸਲ ਮੌੜ ਦੇ ਦਫ਼ਤਰ ਚ ਧਰਨਾ ਲਾ ਦਿੱਤਾ ਤੇ ਗੇਟ ਨੂੰ ਤਾਲਾ ਲਾ ਕੇ ਸਰਕਾਰ ਸੀਵਰੇਜ਼ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ।

3ਇੱਥੇ ਦੱਸਣਾ ਬਣਦਾ ਹੈ ਕਿ ਹੈ ਕਿ ਮੌੜ ਮੰਡੀ ਦਾ ਸੀਵਰੇਜ਼ ਸਿਸਟਮ ਲੱਗਪਗ ਸਵਾ ਸਾਲ ਦਾ ਠੱਪ ਹੋਇਆ ਪਿਆ ਹੈ। ਮੌੜ ਮੰਡੀ ਦੀ ਅਜਿਹੀ ਕੋਈ ਗਲੀ ਨਹੀਂ ਜਿੱਥੇ ਸੀਵਰੇਜ਼ ਦਾ ਗੰਦਾ ਪਾਣੀ ਨਾ ਖੜਾ ਹੋਵੇ। ਡਾਕਟਰ ਯਾਦਵਿੰਦਰ ਦੇ ਅੱਖਾਂ ਵਾਲੇ ਹਸਪਤਾਲ ਵਾਲੀ ਗਲੀ, ਡਾਕਟਰ ਰਾਮੇ ਵਾਲਾ ਹਸਪਤਾਲ ਵਾਲਾ ਬਜ਼ਾਰ, ਫੈਕਟਰੀ ਰੋਡ,ਬੋਹੜ ਵਾਲਾ ਚੌਕ,ਸਰਕਾਰੀ ਗਰਲਜ ਸਕੂਲ ਵਾਲਾ ਰੋਡ,ਸਦਭਾਵਨਾ ਹਾਲ ਵਾਲਾ ਰੋਡ ਜਿੱਧਰ ਵੀ ਦੇਖੋ ਉਧਰ ਹੀ ਪਾਣੀ ਹੀ ਪਾਣੀ ਫ਼ਿਰਦਾ ਹੈ।
ਮੌੜ ਨਿਵਾਸੀਆਂ ਵੱਲੋਂ ਜਦੋਂ ਐੱਸ ਡੀ ਐਮ ਮੌੜ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਉਹਨਾਂ ਦੇ ਹੱਥ ਨਹੀਂ ਹੈ ਤੇ ਉਹ ਗੱਲ ਟਾਲ ਗਏ। ਜਿਸ ਤੋਂ ਅੱਕੇ ਲੋਕਾਂ ਨੇ ਨਗਰ ਕੌਂਸਲ ਦੇ ਗੇਟ ਨੂੰ ਤਾਲਾ ਲਾ ਕੇ ਸਰਕਾਰ ਤੇ ਸੀਵਰੇਜ਼ ਮੌੜ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।