ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਾਲ਼ ਸਾਹਿਤਕ ਬੈਠਕ ਆਯੋਜਿਤ।
ਨਵਾਂਸ਼ਹਿਰ- ਪੰਜਾਬ ਸਾਹਿਤ ਸਭਾ ਰਜਿ.ਨਵਾਂਸ਼ਹਿਰ ਵਲੋਂ ਸਥਾਨਕ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਦੇ ਦਫ਼ਤਰ ਵਿਖੇ ਇੱਕ ਸਾਹਿਤਕ ਬੈਠਕ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਸਾਹਿਤਕਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਹ ਜੋ ਸਾਹਿਤ ਰਚਦੇ ਹਨ ਉਸਨੂੰ ਸਾਂਭਣ ਲਈ ਸਾਹਿਤ ਨੂੰ ਪ੍ਰਕਾਸ਼ਿਤ ਵੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਸ ਉਸਾਰੂ ਸਾਹਿਤ ਤੋਂ ਆਉਣ ਵਾਲੀਆਂ ਪੀੜ੍ਹੀਆਂ ਲਾਹਾ ਲੈ ਸਕਣ ਅਤੇ ਇਹ ਰਚਨਾਪੰਜਾਬਵਾਂ ਲੋਕਾਂ ਲਈ ਰਾਹ ਦਸੇਰਾ ਬਣ ਸਕਣ।

ਇਸ ਬੈਠਕ ਵਿੱਚ ਸਭਾ ਦੇ ਅਹੁਦੇਦਾਰਾਂ ਵਲੋਂ ਅਦਬੀ ਵਿਚਾਰਾਂ ਹੋਈਆਂ ਜਿਸ ਦੌਰਾਨ ਸਾਰਿਆਂ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸਾਹਿਤਕਾਰਾਂ ਦੀ ਜ਼ਿੰਦਗੀ ਬਾਰੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਚਰਚਾ ਹੋਈ। ਸਾਰੇ ਮੈਂਬਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ ਜਿਸ ਉਪਰ ਮੁੱਖ ਮਹਿਮਾਨ ਨੇ ਆਪਣੇ ਵਿਚਾਰ ਦਿੰਦਿਆਂ ਸਭ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਸਭਾ ਵਲੋਂ ਮੁੱਖ ਮਹਿਮਾਨ ਦਾ ਯਾਦ ਨਿਸ਼ਾਨੀ ਦੇਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਦਰਸ਼ਨ ਦਰਦੀ ਪ੍ਰਧਾਨ, ਤਰਸੇਮ ਸਾਕੀ ਜਨਰਲ ਸਕੱਤਰ, ਮਨਮੋਹਨ ਸਿੰਘ ਗੁਲਾਟੀ ਚੇਅਰਮੈਨ, ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਬਹਾਦਰ ਚੰਦ ਅਰੋੜਾ, ਪੂਨਮ ਬਾਲਾ,ਮਲਕੀਤ ਕੌਰ ਜੰਡੀ, ਜਸਪ੍ਰੀਤ ਸਿੰਘ ਬਾਜਵਾ,ਵੀਨਾ ਸ਼ਰਮਾ, ਸ਼ਮਾਂ ਮੱਲ੍ਹਣ,ਰੀਟਾ ਸਿੱਧੂ, ਯੁਵਰਾਜ ਸਿੱਧੂ, ਆਦਿ ਹਾਜ਼ਰ ਸਨ।