ਜ਼ਿਲਾ ਸਿਹਤ ਅਫਸਰ ਵੱਲੋਂ ਫਾਸਟ ਫੂਡ ਅਤੇ ਰੇਹੜੀ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਗਈ

ਹੁਸ਼ਿਆਰਪੁਰ- ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤਮੰਦ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਲਈ ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਸ੍ਰੀ ਵਿਵੇਕ ਕੁਮਾਰ ਅਤੇ ਉਹਨਾਂ ਦੀ ਟੀਮ ਵਲੋਂ ਅੱਜ ਏਐਨਐਮ ਟ੍ਰੇਨਿੰਗ ਸਕੂਲ ਵਿਖੇ ਵੱਖ-ਵੱਖ ਫਾਸਟ ਫੂਡ ਰੇਹੜੀ ਵਾਲਿਆਂ ਲਈ ਇਕ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 100 ਦੇ ਕਰੀਬ ਫਾਸਟ ਫੂਡ ਰੇਹੜੀ ਵਾਲਿਆਂ ਨੇ ਹਿੱਸਾ ਲਿਆ।

ਡਾ ਜਤਿੰਦਰ ਭਾਟੀਆ ਨੇ ਟ੍ਰੇਨਿੰਗ ਦਾ ਆਗਾਜ਼ ਕਰਦਿਆਂ ਦੱਸਿਆ ਕਿ ਇਹੋ ਜਿਹੀਆਂ ਟ੍ਰੇਨਿੰਗਾਂ ਦਾ ਮੁੱਖ ਮਕਸਦ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਆਰੀ ਭੋਜਨ ਉਪਲਭਦ ਕਰਾਉਣਾ ਹੈ। ਭੋਜਨ ਤਿਆਰ ਕਰਦੇ ਸਮੇਂ ਅਤੇ ਪਰੋਸਦੇ ਸਮੇਂ ਉਹ ਕਿਹੜੇ ਮਾਪਦੰਡ ਹਨ ਜਿਹਨਾਂ ਦਾ ਪਾਲਣ ਕਰਨਾ ਅਤਿ ਜਰੂਰੀ ਹੈ ਉਹੀ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਹੈ। ਇਹ ਟ੍ਰੇਨਿੰਗ ਐੱਫਐਸਐਸਏਆਈ ਦੇ ਮਾਹਿਰ ਟ੍ਰੇਨਰਾਂ ਦੁਆਰਾ ਦਿੱਤੀ ਗਈ। 
ਟ੍ਰੇਨਿੰਗ ਵਿਚ ਛੋਟੇ ਰੇਹੜੀ ਵਾਲੇ ਅਤੇ ਸਟ੍ਰੀਟ ਫੂਡ ਵਿਕਰੇਤਾ ਸ਼ਾਮਿਲ ਹੋਏ। ਉਹਨਾਂ ਸਭ ਨੂੰ ਐੱਫਐਸਐਸਏਆਈ ਦੇ ਦਿਸ਼ਾ ਨਿਰਦੇਸ਼ਾਂ, ਭੋਜਨ ਸੇਫਟੀ ਅਤੇ ਹਾਈਜੀਨ ਸੰਬੰਧੀ ਨਿਯਮਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਮੌਕੇ ਲੈਬ ਟੈਕਨੀਸ਼ੀਅਨ ਸ਼੍ਰੀਮਤੀ ਰਾਜਬੀਰ ਕੌਰ, ਅਰਵਿੰਦਰ ਸਿੰਘ ਅਤੇ ਰਾਮ ਲੁਭਾਇਆ ਮੌਜੂਦ ਸਨ।