ਡੇਰਾ ਬਾਬਾ ਜੀਵਾ ਦਾਸ ਜੀ ਅਟਾਰੀ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਸਿੱਧ ਯੋਗੀ ਟਰੱਸਟ ਖਾਨਪੁਰ ਨੇ ਲਗਾਇਆ ਮੁਫਤ ਮੈਡੀਕਲ ਕੈਂਪ
ਮਾਹਿਲਪੁਰ 20 ਜੂਨ- ਡੇਰਾ ਬਾਬਾ ਜੀਵਾ ਦਾਸ ਜੀ ਅਟਾਰੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ ਦੇ ਭਰਪੂਰ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਵਲੋਂ ਆਪਣੀ ਸਮੁੱਚੀ ਟੀਮ ਮੈਂਬਰ ਅਮਰਜੀਤ ਮਨੂ, ਨਵਜੋਤ ਕੌਰ, ਅਰਸ਼ਦੀਪ ਕੌਰ ਅਤੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।

ਜਿਸ ਦਾ ਉਦਘਾਟਨ 108 ਸੰਤ ਸਰਿੰਦਰ ਦਾਸ ਮਹਾਰਾਜ ਜੀ ਨੇ ਕੀਤਾ। ਇਸ ਮੌਕੇ ਡੇਰੇ ਵਿੱਚ ਹਾਜ਼ਰ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸੰਤ ਸੁਰਿੰਦਰ ਦਾਸ ਮਹਾਰਾਜ ਜੀ ਨੇ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਦੇ ਇਸ ਉਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਟਰੱਸਟ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਅਸਥਾਨਾਂ ਅਤੇ ਹੋਰ ਥਾਵਾਂ ਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕਾਰਜ ਕਰ ਰਿਹਾ ਹੈ। ਇਸ ਦੀ ਜਿੰਨੀ ਵੀ ਸਰਾਹਨਾ ਕੀਤੀ ਜਾਵੇ ਥੋੜੀ ਹੈ।
ਟਰੱਸਟ ਵੱਲੋਂ ਇਸ ਮੌਕੇ ਫਰੀ ਦਵਾਈਆਂ ਦੇਣ ਦੇ ਨਾਲ ਨਾਲ ਸ਼ੂਗਰ ਦਾ ਮੁਫਤ ਟੈਸਟ ਵੀ ਕੀਤਾ ਗਿਆ। ਗੁਰੂ ਕਾ ਲੰਗਰ ਅਟੁੱਟ ਚੱਲਿਆ। ਡੇਰਾ ਬਾਬਾ ਜੀਵਾ ਦਾਸ ਜੀ ਵਲੋਂ ਡਾਕਟਰੀ ਟੀਮ ਵਿੱਚ ਸ਼ਾਮਿਲ ਸਾਰੇ ਹੀ ਸਹਿਯੋਗੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।